ਪਟਿਆਲਾ, 8 ਅਕਤੂਬਰ – ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਗ੍ਰਾਮ ਪੰਚਾਇਤ ਪਿੰਡ ਬੌੜਾਂ ਕਲਾਂ ਅਤੇ ਪਿੰਡ ਦੇ ਨੌਜਵਾਨਾਂ ਦੇ ਵਿਸੇਸ਼ ਸਹਿਯੋਗ ਨਾਲ ਪ੍ਰਾਇਮਰੀ ਸਕੂਲ ਬੌੜਾਂ ਕਲਾਂ ਵਿਖੇ,ਤੀਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।
ਇਹ ਖੂਨਦਾਨ ਕੈਂਪ ਅਮਨ ਬਿੰਨਾਹੇੜੀ ਦੀ ਯੋਗ ਰਹਿਨੁਮਾਈ ਹੇਠ ਲਗਾਇਆ ਗਿਆ।ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਸਵ:ਕਰਨਪ੍ਰੀਤ ਸਿੰਘ ਰਾਏ ਦੇ ਪਿਤਾ ਜਗਮੇਲ ਸਿੰਘ ਅਤੇ ਮਾਤਾ ਜਸਪਾਲ ਕੌਰ ਨੇ ਕੀਤਾ। ਖੂਨਦਾਨ ਕੈਂਪ ਵਿੱਚ ਅਮਨ ਬਿੰਨਾਹੇੜੀ,ਸੁਰਿੰਦਰ ਸਿੰਘ, ਹਰਪਵਿੱਤਰ ਸਿੰਘ, ਸੁਖਦੀਪ ਸਿੰਘ, ਬਲਵਿੰਦਰ ਸਿੰਘ, ਜਸਨਜੋਤ ਸਿੰਘ, ਹਰਮਨ ਸਿੰਘ, ਗੁਰਨੂਰ ਸਿੰਘ ਅਤੇ ਰਛਪਾਲ ਸਿੰਘ ਸਮੇਤ 58 ਖੂਨਦਾਨੀਆ ਨੇ ਖੂਨਦਾਨ ਕੀਤਾ।
ਇਸ ਮੌਕੇ ਅਮਨ ਬਿੰਨਾਹੇੜੀ ਨੇ ਸਾਂਝੇ ਤੌਰ ਤੇ ਕਿਹਾ ਕਿ ਕਰਨਪ੍ਰੀਤ ਸਿੰਘ ਰਾਏ ਦਾ ਛੋਟੀ ਉਮਰ ਵਿੱਚ ਚਲੇ ਜਾਣਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ,ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ।ਰਾਏ ਦੀ ਮਿੱਠੀ ਯਾਦ ਦੇ ਵਿੱਚ ਖੂਨਦਾਨ ਕੈਂਪ ਲਗਾਉਣਾ ਇੱਕ ਨੇਕ ਅਤੇ ਮਹਾਨ ਕਾਰਜ ਹੈ। ਖੂਨਦਾਨ ਮਹਾਦਾਨ ਹੈ,ਜੋ ਕਿ ਹਰ ਇੱਕ ਤੰਦਰੁਸਤ ਇਨਸਾਨ ਨੂੰ ਦਾਨ ਕਰਨਾ ਚਾਹੀਦਾ ਹੈ,ਖੂਨਦਾਨ ਕਰਨ ਨਾਲ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਮਿਲਦੀ ਹੈ।
ਖੂਨ ਇਕ ਅਜਿਹਾ ਤਰਲ ਪਦਾਰਥ ਹੁੰਦਾ ਹੈ,ਜਿਸ ਨੂੰ ਕਿਸੇ ਤਰਾ ਬਨਾਉਟੀ ਢੰਗ ਨਾਲ ਨਹੀਂ ਤਿਆਰ ਕੀਤਾ ਜਾ ਸਕਦਾ,ਇਹ ਸਿਰਫ ਮਨੁੱਖੀ ਸਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ।ਪਿਤਾ ਜਗਮੇਲ ਸਿੰਘ ਵੱਲੋਂ ਸਮੂਹ ਖੂਨਦਾਨੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਇੰਦਜਵੀਰ ਸਿੰਘ ਕੈਨੇਡਾ,ਅਮਰੀਕ ਸਿੰਘ ਰਾਏ,ਹਰਮਨ ਸਿੰਘ,ਹਰਦੀਪ ਸਿੰਘ ਬੁੱਟਰ,ਜਗਦੀਪ ਸਿੰਘ ਦੀਪੀ,ਗਰਚੈਨ ਰਾਏ,ਅੰਮਿ੍ਤ ਰਾਏ, ਹੈਪੀ ਰਾਏ,ਮਨੀ ਰਾਏ,ਤੇਜਿੰਦਰ ਸਿੰਘ ਮੰਡੌਰ,ਦੀਦਾਰ ਸਿੰਘ ਬੋਸਰ,ਹਰਕ੍ਰਿਸ਼ਨ ਸਿੰਘ ਸੁਰਜੀਤ,ਦਵਿੰਦਰ ਸਿੰਘ,ਅਤੇ ਰਣਜੀਤ ਸਿੰਘ ਬੋਸਰ ਹਾਜ਼ਰ ਸੀ।