ਪਟਿਆਲਾ : ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪ੍ਰੇਮ ਨਗਰ ਪਟਿਆਲਾ ਵਿਖੇ ਸਨਾਖਤੀ ਕਾਰਡ ਅਤੇ ਸ਼ਟੇਸਨਰੀ ਵੰਡ ਕਰਨ ਦਾ ਸਮਾਰੋਹ ਆਯੋਜਿਤ ਕੀਤਾ ਗਿਆ।
ਸਤਵਿੰਦਰ ਕੌਰ ਹੈਡ ਟੀਚਰ ਨੇ ਡੀ.ਬੀ.ਜੀ ਦੀ ਟੀਮ ਦਾ ਸਵਾਗਤ ਕੀਤਾ ਸੁਮਨ ਗੁਪਤਾ ਟੀਚਰ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਟੇਸ਼ਨਰੀ, ਸਨਾਖਤੀ ਕਾਰਡ, ਗਿਫਟ ਆਦਿ ਦੁਆਰਾ ਵਿਦਿਆਰਥੀਆਂ ਦੀ ਹੋਂਸਲਾ ਹਫਜਾਈ ਕਰਨ ਲਈ ਭਰਪੂਰ ਸ਼ਲਾਘਾ ਕੀਤੀ ਸਕੂਲ ਦੇ ਅਧਿਆਪਿਕਾਵਾਂ ਅਤੇ ਵਿਦਿਆਰਥੀਆਂ ਨੇ ਸਮਾਰਟ ਕੁਇਜ ਮੁਕਾਬਲੇ ਵਿੱਚ ਸਹਿਯੋਗ ਦਿੱਤਾ ਅਤੇ ਇਨਾਮ ਪ੍ਰਾਪਤ ਕੀਤੇ
ਡਾ.ਰਾਕੇਸ਼ ਵਰਮੀ ਨੇ ਦੱਸਿਆ ਸਰਕਾਰੀ ਸੀਨੀਅਰ ਸੈਂਕਡਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੀ ਡੀ.ਬੀ.ਜੀ ਨੇ ਪਾਇਲਟ ਪ੍ਰਾਜੈਕਟ ਤਹਿਤ ਸਨਾਖਤੀ ਕਾਰਡ ਜਾਰੀ ਕੀਤੇ ਅਤੇ ਪੀ.ਐਮ ਸ੍ਰੀ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਗ੍ਰਾਂਟ ਵੀ ਜਾਰੀ ਹੋ ਚੁੱਕੀ ਹੈ ਪੰਜਾਬ ਸਰਕਾਰ ਨੂੰ ਵੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਾਖਤੀ ਕਾਰਡ ਬਣਾਉਣ ਲਈ ਗ੍ਰਾਂਟ ਜਾਰੀ ਕਰਨੀ ਚਾਹੀਦੀ ਹੈ
ਸਟੇਸ਼ਨਰੀ ਵੰਡ ਸਮਾਰੋਹ ਵਿੱਖੇ ਧਰਮਪਾਲ ਗੁਪਤਾ ਸਾਬਕਾ ਅਫਸਰ ਇੰਮਪੂਰਵਮੈਂਟ ਨੇ ਕਿਹਾ ਵਿਦਿਆਰਥੀਆਂ ਦੀ ਮਦਦ ਲਈ ਡੀ.ਬੀ.ਜੀ ਹਮੇਸ਼ਾ ਹਾਜਿਰ ਰਹੇਗਾ ਮਨਜੀਤ ਕੌਰ ਆਜਾਦ, ਮੁਹੰਮਦ ਰਮਜਾਨ ਢਿਲੋਂ, ਅਮਨਇੰਦਰ ਸਿੰਘ ਸੈਣੀ, ਵਿਕਾਸ ਗੋਇਲ ਗਰੁੱਪ ਦੇ ਆਹੁਦੇਦਾਰਾਂ ਨੇ ਵਿਦਿਆਰਥੀਆਂ ਨੂੰ ਸਨਾਖਤੀ ਕਾਰਡ ਅਤੇ ਸਟੇਸ਼ਨਰੀ ਦੇ ਕੇ ਆਸ਼ੀਰਵਾਦ ਦਿੱਤਾ ਨੰਨੇ-ਮੁੰਨੇ ਵਿਦਿਆਰਥੀਆਂ ਨੇ ਬਹੁਤ ਹੀ ਅਨੁਸ਼ਾਸਨ, ਸਮਝਦਾਰੀ ਦਾ ਸਬੂਤ ਦਿੱਤਾ। ਇਹ ਜਾਣਕਾਰੀ ਅਮਨਇੰਦਰ ਸਿੰਘ ਸੈਣੀ ਨੇ ਦਿੱਤੀ।