ਸਮਾਜਿਕ ਕਾਰਕੁਨ ਤੇ ਪੱਤਕਰਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ

ਸਮਾਜਿਕ ਕਾਰਕੁਨ ਤੇ ਪੱਤਕਰਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ
ਪਟਿਆਲਾ : ਪੰਜਾਬ ਸਰਕਾਰ ਵੱਲੋ ਸਿਆਸੀ ਵਿਸਲੇਸ਼ਕ ਅਤੇ ਸਮਾਜਿਕ ਕਾਰਕੁੰਨ ਮਾਲਵਿੰਦਰ ਸਿੰਘ ਮਾਲੀ ਨੂੰ ਪਟਿਆਲਾ ਤੋ ਗ੍ਰਿਫਤਾਰ ਕਰਨ ਦੀ ਪੰਜਾਬ ਦੀਆਂ ਮੁਲਾਜਮਾਂ ਜਥੇਬੰਦੀਆਂ ਇੰਪਲਾਈਜ਼ ਫੈਡਰੇਸ਼ਨ ਚਾਹਲ, ਅਧਿਆਪਕ ਦਲ ਪੰਜਾਬ, ਕਰਮਚਾਰੀ ਦਲ ਪੰਜਾਬ,ਪੀHਆਰHਟੀHਸੀ ਕਰਮਚਾਰੀ ਦਲ ਦੇ ਸੁਬਾਈ ਆਗੂਆਂ ਮਨਜੀਤ ਸਿੰਘ ਚਾਹਲ, ਪੂਰਨ ਸਿੰਘ ਖਾਈ, ਗੁਰਜੰਟ ਸਿੰਘ ਵਾਲੀਆ ਅਤੇ ਗੁਰਚਰਨ ਸਿੰਘ ਕੋਲੀ ਨੇ ਸਖਤ ਨਿਖੇਧੀ ਕੀਤੀ ਹੈ । ਉਨ੍ਰਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨੇ ਅਣਐਲਾਨੀ ਐਮਰਜੇਸ਼ੀ ਲਗਾਈ ਹੋਈ ਹੈ। ਇਸ ਤੋ ਪਹਿਲਾ ਸਰਕਾਰ ਭਾਈ ਅਮ੍ਰਿੰਤਪਾਲ ਸਿੰਘ ਮੈਬਰ ਪਾਰਲੀਮੈਟ ਅਤੇ ਪੰਜਾਬ ਦੇ ਹੋਰ 4 ਦਰਜਨ ਨੋਜਵਾਨਾ ਨੂੰ ਗ੍ਰਿਫਤਾਰ ਕਰ ਚੁੱਕੀ ਸਰਕਾਰ ਆਏ ਦਿਨ ਆਪਣੇ ਵਿਰੋਧੀਆ ਨੂੰ ਨਿਸਾ਼ਨਾ ਬਣਾ ਰਹੀ ਹੈ । ਪੰਜਾਬ ਦੇ ਇਨਸਾਫ ਪਸੰਦ ਲੋਕ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਖਤ ਵਿਰੋਧ ਕਰਨਗੇ । ਜਥੇਬੰਦੀਆਂ ਨੇ ਮੰਗ ਕੀਤੀ ਕਿ ਮਾਲਵਿੰਦਰ ਸਿੰਘ ਮਾਲੀ ਵਿਰੁੱਧ ਝੂਠਾ ਕੇਸ ਵਾਪਸ ਲੈ ਕੇ ਉਸ ਨੂੰ ਰਿਹਾਅ ਕੀਤਾ ਜਾਵੇ।

Leave a Comment

Your email address will not be published. Required fields are marked *

Scroll to Top