ਪਟਿਆਲਾ, 4 ਨਵੰਬਰ 2025 : ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਸ੍ੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ
ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦਾ ਵਿਹੜਾ ਗੁਰਬਾਣੀ ਦੀ ਮਿੱਠੀ ਧੁਨ ਅਤੇ ਆਤਮਕ ਸ਼ਾਂਤੀ ਨਾਲ ਗੂੰਜ ਉਠਿਆ।
ਸਵੇਰੇ ਦੀ ਅਸੈਂਬਲੀ ਵਿੱਚ ਮੂਲ ਮੰਤਰ ਉਚਾਰਣ, ਸ਼ਬਦ ਗਾਇਨ, ਕਵੀਸ਼ਰੀ, ਗੁਰਪੁਰਬ ਕੁਇਜ਼ ਅਤੇ ਪ੍ਰੇਰਣਾਦਾਇਕ ਭਾਸ਼ਣ ਸ਼ਾਮਲ ਸਨ।
ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ — ਸੇਵਾ, ਸਚਾਈ ਅਤੇ ਸਹਿਜਤਾ ਦੇ ਫਲਸਫੇ ਵਸਾਉਣ ਦਾ ਪ੍ਣ ਲਿਆ । ਸੱਭਿਆਚਾਰਕ ਰੰਗਾਂ ਨਾਲ ਭਰਪੂਰ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਭਾਗ ਲਿਆ। ਕੁੜੀਆਂ ਨੇ “ਗਰੇਸ ਆਫ ਦੁਮਾਲਾ ” ਤੇ ਮੁੰਡਿਆਂ ਨੇ “ਪ੍ਰਾਈਡ ਆਫ ਟਰਬਨ” ਰਾਹੀਂ ਆਪਣੀ ਸਿੱਖੀ ਦੀ ਸ਼ਾਨ ਤੇ ਮਾਣ ਨੂੰ ਦਰਸਾਇਆ।
ਅੰਤ ਵਿੱਚ ਹੋਈ ਇੰਟਰ ਹਾਊਸ ਸ਼ਬਦ ਗਾਇਨ ਪ੍ਰਤੀਯੋਗਿਤਾ ਵਿੱਚ ਵਿਦਿਆਰਥੀਆਂ ਨੇ ਆਪਣੀ ਮਿੱਠੀ ਆਵਾਜ਼ ਰਾਹੀਂ “ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ” ਦਾ ਸੁਨੇਹਾ ਦਿੱਤਾ। ਪ੍ਰਿੰਸੀਪਲ ਮਿਸ ਚੰਦਨਦੀਪ ਕੌਰ ਨੇ ਸਾਰੇ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ ਤੇ ਕਿਹਾ
ਕਿ ਇਸ ਤਰ੍ਹਾਂ ਦੇ ਸਮਾਰੋਹ ਵਿਦਿਆਰਥੀਆਂ ਵਿੱਚ ਗੁਰਮਤਿ ਸਿਧਾਂਤਾਂ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਸਨਮਾਨ ਦਾ ਭਾਵ ਜਗਾਉਂਦੇ ਹਨ।
ਅੰਤ ਵਿੱਚ ਪੂਰਾ ਸਕੂਲ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਰੌਸ਼ਨੀ ਨਾਲ ਚਮਕ ਰਿਹਾ ਸੀ ਅਤੇ ਲਗਦਾ ਸੀ ਕਿ ਪਿਆਰ, ਸੱਚਾਈ ਅਤੇ ਸੇਵਾ ਦਾ ਸੁਨੇਹਾ ਹਰ ਦਿਲ ਵਿੱਚ ਵੱਸ ਗਿਆ ਹੈ।