ਸਕਾਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਦੇ ਫਾਊਂਡੇਸ਼ਨ ਵਿੰਗ ਵੱਲੋਂ ਮਨਾਇਆ ਗਿਆ ਸਲਾਨਾ ਸਮਾਰੋਹ

ਪਟਿਆਲਾ, 19 ਫਰਵਰੀ : ਸਕਾਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਦੇ ਫਾਊਂਡੇਸ਼ਨ ਵਿੰਗ ਵੱਲੋਂ 18 ਫ਼ਰਵਰੀ 2026 ਨੂੰ ਸਾਲਾਨਾ ਸਮਾਰੋਹ “ਸਿਰੈਫਿਕ ਸੋਜਰਨ” ਬੜੀ ਹੀ ਸ਼ਾਨੋ-ਸ਼ੌਕਤ ਅਤੇ ਸੱਭਿਆਚਾਰਕ ਰੌਣਕ ਨਾਲ ਆਯੋਜਿਤ ਕੀਤਾ ਗਿਆ। ਇਹ ਵਿਸ਼ੇਸ਼ ਆਯੋਜਨ ਸਕੂਲੀ ਵਿਹੜੇ ਵਿੱਚ ਸੁਚਾਰੂ ਅਤੇ ਸੁਵਿਧਾਜਨਕ ਢੰਗ ਨਾਲ ਸੰਪੰਨ ਹੋਇਆ। ਸਮਾਰੋਹ ਦਾ ਮੁੱਖ ਉਦੇਸ਼ ਫਾਊਂਡੇਸ਼ਨ ਵਿੰਗ ਦੇ ਵਿਦਿਆਰਥੀਆਂ ਦੀ ਅੰਤਰਲੁਕਤ ਪ੍ਰਤਿਭਾ ਨੂੰ ਉਜਾਗਰ ਕਰਨਾ ਅਤੇ ਉਨ੍ਹਾਂ ਦੇ ਸਰਵਾਂਗੀਣ ਵਿਕਾਸ ਨੂੰ ਪ੍ਰੋਤਸਾਹਿਤ ਕਰਨਾ ਸੀ।

ਸਮਾਰੋਹ ਦੀਆਂ ਤਿਆਰੀਆਂ ਬੜੇ ਉਤਸ਼ਾਹ ਅਤੇ ਲਗਨ ਨਾਲ ਕੀਤੀਆਂ ਗਈਆਂ। ਪ੍ਰੋਗਰਾਮ ਦੇ ਸ਼ੁਭ ਆਰੰਭ ‘ਤੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕ ਮੰਡਲ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਸੁਰੀਲੇ ਆਰਕੈਸਟਰਾ ਦੀ ਮਧੁਰ ਧੁਨ ਨੇ ਮਾਹੌਲ ਨੂੰ ਸੰਗੀਤਮਈ ਅਤੇ ਰੋਮਾਂਚਕ ਬਣਾ ਦਿੱਤਾ। ਇਸ ਉਪਰੰਤ ਜਮਾਤ ‘ਪਹਿਲੀ-ਬੀ’ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਤਾਮਿਲ ਨ੍ਰਿਤਯ ਦੀ ਮਨੋਹਰ ਪ੍ਰਸਤੁਤੀ ਰਾਹੀਂ ਦੱਖਣੀ ਭਾਰਤ ਦੀ ਸੰਸਕ੍ਰਿਤਿਕ ਝਲਕ ਪੇਸ਼ ਕੀਤੀ। ਪ੍ਰੈਪ-1 ‘ਡੇਜ਼ੀ ਅਤੇ ਲੋਟਸ’ ਦੇ ਵਿਦਿਆਰਥੀਆਂ ਨੇ ਰੰਗ-ਬਿਰੰਗੇ ਪਹਿਰਾਵਿਆਂ ਵਿੱਚ ਰਾਜਸਥਾਨੀ ਨ੍ਰਿਤਯ ਰਾਹੀਂ ਮਾਰੂਥਲ ਦੀ ਲੋਕ-ਰਸਧਾਰਾ ਨੂੰ ਜੀਵੰਤ ਕੀਤਾ।

ਪ੍ਰੈਪ-2 ‘ਜੈਸਮੀਨ’ ਦੇ ਚਿਆਂ ਨੇ ਗੁਜਰਾਤੀ ਨ੍ਰਿਤਯ ਦੇ ਮਾਧਿਅਮ ਨਾਲ ਗਰਬੇ ਦੀ ਰੌਣਕ ਬਿਖੇਰੀ, ਜਦਕਿ ਪ੍ਰੈਪ-2 ‘ਔਰਕਿਡ’ ਵੱਲੋਂ ਕਸ਼ਮੀਰੀ ਨ੍ਰਿਤਯ ਦੀ ਸੁੰਦਰ ਪ੍ਰਸਤੁਤੀ ਨੇ ਦਰਸ਼ਕਾਂ ਨੂੰ ਕਸ਼ਮੀਰ ਦੀ ਖੂਬਸੂਰਤੀ ਨਾਲ ਰੂਬਰੂ ਕਰਵਾਇਆ। ਜਮਾਤ ਦੂਜੀ ‘ਬੀ’ ਦੇ ਵਿਦਿਆਰਥੀਆਂ ਨੇ ਹਰਿਆਣਵੀ ਨ੍ਰਿਤਯ ਰਾਹੀਂ ਉੱਤਰੀ ਭਾਰਤ ਦੀ ਲੋਕ-ਪਰੰਪਰਾਵਾਂ ਨੂੰ ਪ੍ਰਗਟਾਇਆ, ਜਦਕਿ ਜਮਾਤ ਦੂਜੀ ‘ਏ’ ਵੱਲੋਂ ਭਾਰਤਨਾਟਯਮ ਦੀ ਸ਼ਾਸਤਰੀ ਪ੍ਰਸਤੁਤੀ ਨੇ ਭਾਰਤੀ ਸੰਸਕ੍ਰਿਤੀ ਦੀ ਗੰਭੀਰਤਾ ਅਤੇ ਆਧਿਆਤਮਿਕ ਗਹਿਰਾਈ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ ਜਮਾਤ ਪਹਿਲੀ ‘ਏ’ ਅਤੇ ਦੂਜੀ ‘ਬੀ’ ਦੇ ਵਿਦਿਆਰਥੀਆਂ ਵੱਲੋਂ ਗਿੱਧਾ ਅਤੇ ਭੰਗੜੇ ਦੀ ਉਤਸ਼ਾਹਪੂਰਨ ਅਤੇ ਜੋਸ਼ੀਲੀ ਪ੍ਰਸਤੁਤੀ ਸਮਾਰੋਹ ਦਾ ਵਿਸ਼ੇਸ਼ ਆਕਰਸ਼ਣ ਰਹੀ।

ਇਸ ਪ੍ਰਸਤੁਤੀ ਨੇ ਪੰਜਾਬੀ ਵਿਰਾਸਤ, ਲੋਕਧਾਰਾ ਅਤੇ ਸੱਭਿਆਚਾਰਕ ਚੇਤਨਾ ਨੂੰ ਸੰਜੀਵ ਰੂਪ ਵਿੱਚ ਦਰਸਾਇਆ। ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਚੰਦਨਦੀਪ ਕੌਰ ਜੀ ਨੇ ਆਪਣੇ ਸੰਬੋਧਨ ਵਿੱਚ ਉਲੇਖ ਕੀਤਾ ਕਿ ਅਜਿਹੇ ਸੱਭਿਆਚਾਰਕ ਆਯੋਜਨ ਬੱਚਿਆਂ ਦੇ ਆਤਮਵਿਸ਼ਵਾਸ ਨੂੰ ਮਜ਼ਬੂਤ ਬਣਾਉਂਦੇ ਹਨ, ਮੰਚ-ਭੈ ਨੂੰ ਦੂਰ ਕਰਨ ਵਿੱਚ ਸਹਾਇਕ ਸਾਬਤ ਹੁੰਦੇ ਹਨ ਅਤੇ ਉਨ੍ਹਾਂ ਵਿੱਚ ਸਾਂਸਕ੍ਰਿਤਿਕ ਜਾਗਰੂਕਤਾ ਦਾ ਵਿਕਾਸ ਕਰਦੇ ਹਨ। ਉਨ੍ਹਾਂ ਨੇ ਸਮਾਰੋਹ ਦੀ ਸਫ਼ਲਤਾ ਲਈ ਅਧਿਆਪਕ ਮੰਡਲ, ਵਿਦਿਆਰਥੀਆਂ ਅਤੇ ਮਾਪਿਆਂ ਦਾ ਦਿਲੋਂ ਆਭਾਰ ਪ੍ਰਗਟ ਕੀਤਾ।

Scroll to Top