ਸਕਾਰਪੀਓ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਚ ਦੋ ਨੌਜਵਾਨਾਂ ਦੀ ਮੌਤ

– ਮ੍ਰਿਤਕ ਰਾਜਵਿੰਦਰ ਸਿੰਘ ਪਰਿਵਾਰ ਦਾ ਇੱਕਲੌਤਾ ਪੁੱਤਰ ਸੀ, ਜੋ ਮਾਪਿਆਂ ਦਾ ਸਹਾਰਾ ਸੀ

PATIALA ਘਨੌਰ, 7 ਮਾਰਚ :

ਲੰਘੇ ਦਿਨੀਂ ਘਨੌਰ ਤੋਂ ਸ਼ੰਭੂ ਰੋਡ ਤੇ ਸਕਾਰਪੀਓ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਦੋ ਨੌਜਵਾਨ ਬਲਕਾਰ ਸਿੰਘ (34) ਅਤੇ ਰਾਜਵਿੰਦਰ ਸਿੰਘ (29) ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਘਨੌਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਸ਼ਿਕਾਇਤਕਰਤਾ ਵਿਸਾਖਾ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਪਿੱਪਲ ਮੰਗੋਲੀ ਨੇ ਦੱਸਿਆ ਕਿ ਮੇਰਾ ਲੜਕਾ ਬਲਕਾਰ ਸਿੰਘ ਜੋ ਕਿ ਆਪਣੇ ਪਿੰਡ ਦੇ ਰਾਜਵਿੰਦਰ ਸਿੰਘ ਸਮੇਤ ਮੋਟਰਸਾਇਕਲ ਨੰਬਰ ਪੀਬੀ39ਜੀ4262 ਉੱਤੇ ਸਵਾਰ ਹੋ ਕੇ ਰਾਤ 8 ਵਜੇ ਦੇ ਕਰੀਬ ਕੰਮ ਤੋਂ ਘਰ ਨੂੰ ਵਾਪਸ ਆ ਰਹੇ ਸਨ ਕਿ ਜਦੋਂ ਤੁਸਾਰ ਫੈਕਟਰੀ ਸੰਧਾਰਸੀ ਨੇੜੇ ਪਹੁੰਚੇ ਤਾਂ ਘਨੌਰ ਸਾਈਡ ਤੋਂ ਆ ਰਹੀ ਤੇਜ ਰਫਤਾਰ ਸਕਾਰਪੀਓ ਗੱਡੀ ਨੰਬਰ ਸੀਐਚ01ਬੀਐਸ 4100 ਦੇ ਡਰਾਈਵਰ ਨੇ ਲਾਪਰਵਾਹੀ ਨਾਲ ਲਿਆ ਕੇ ਮੋਟਰਸਾਈਕਲ ਦੇ ਵਿੱਚ ਮਾਰੀ। ਜਿਸ ਨਾਲ ਮੋਟਰਸਾਈਕਲ ਚੂਰ ਚੂਰ ਹੋ ਗਿਆ ਅਤੇ ਮੋਟਰਸਾਈਕਲ ਸਵਾਰ ਬਲਕਾਰ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਰਾਜਵਿੰਦਰ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ।ਪਰ ਜਿਸ ਦੀ ਥੋੜੇ ਸਮੇਂ ਬਾਅਦ ਹੀ ਮੋਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਲਕਾਰ ਸਿੰਘ ਕੋਲ ਦੋ ਛੋਟੇ ਛੋਟੇ ਬੱਚੇ ਹਨ ਅਤੇ ਮ੍ਰਿਤਕ ਰਾਜਵਿੰਦਰ ਸਿੰਘ ਦਾ ਹਾਲੇ ਦਸ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕ ਰਾਜਵਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਕਿਉਂਕਿ ਕਿ 5 ਸਾਲ ਪਹਿਲਾਂ ਰਾਜਵਿੰਦਰ ਸਿੰਘ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ। ਜਿਸ ਕਰਕੇ ਮ੍ਰਿਤਕ ਆਪਣੇ ਮਾਤਾ ਪਿਤਾ ਦਾ ਸਹਾਰਾ ਸੀ। ਇਨ੍ਹਾਂ ਗਰੀਬ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਥਾਣਾ ਘਨੌਰ ਪੁਲਿਸ ਨੇ ਮਾਮਲਾ ਦਰਜ ਕਰਕੇ ਨਾ-ਮਾਲੂਮ ਵਿਅਕਤੀ ਦੀ ਭਾਲ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Comment

Your email address will not be published. Required fields are marked *

Scroll to Top