ਬਿਹਾਰ, 10 ਨਵੰਬਰ : ਬਿਹਾਰ ਵਿਖੇ ਚੋਣਾਂ ਨੂੰ ਲੈ ਕੇ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਨਜਰ ਆ ਰਹੀਆਂ ਹਨ। ਹੁਣ
ਬਿਹਾਰ ਦੇ ਕਿਸ਼ਨਗੰਜ ਵਿੱਚ ਰੈਲੀ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸੇ ਵੀ ਸ਼ਹਿਰ ਜਾਂ ਰੈਲੀ ’ਚ ਜਾ ਸਕਦੇ ਹਨ, ਪਰ ਉਹ ਵੋਟ ਚੋਰੀ ਨਾਲ ਜੁੜੇ ਮਾਮਲੇ ਵਿੱਚ ਅੰਤ ਵਿੱਚ ਫੜੇ ਜਾਣਗੇ। ਉਨਾ ਭਾਜਪਾ ਉਪਰ ਜਮਕੇ ਦੋਸ਼ ਲਗਾਏ ਹਨ।
ਰਾਹੁਲ ਨੇ ਜ਼ੋਰ ਦਿੱਤਾ ਕਿ ਮੋਦੀ ਅਤੇ ਚੋਣ ਕਮਿਸ਼ਨ ਇਸ ਦੋਸ਼ ਦਾ ਸਹੀ ਜਵਾਬ ਨਹੀਂ ਦੇ ਸਕੇ। ਅੰਤ ਵਿੱਚ ਰਾਹੁਲ ਗਾਂਧੀ ਨੇ ਭਵਿੱਖ ਦੀ ਸਰਕਾਰ ਬਾਰੇ ਭਰੋਸਾ ਦਿਖਾਇਆ ਅਤੇ ਕਿਹਾ ਕਿ ਬਿਹਾਰ ਵਿੱਚ ਅਗਲੀ ਸਰਕਾਰ ਮਹਾਗਠਜੋੜ ਦੀ ਬਣਨ ਜਾ ਰਹੀ ਹੈ।
ਰਾਹੁਲ ਗਾਂਧੀ ਨੇ ਭਾਜਪਾ ਤੇ ਆਰਐਸਐਸ ’ਤੇ ਆਲੋਚਨਾ ਕਰਦਿਆਂ ਕਿਹਾ ਕਿ ਉਹ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਇੰਡੀਆ ਗਠਜੋੜ ਦੇਸ਼ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਲੋਕ ਹੁਣ ਮਹਾਗਠਜੋੜ ਨੂੰ ਲਿਆਉਣ ਦੀ ਤਿਆਰੀ ਵਿਚ ਹਨ।