ਦਿਲੀ, 7 ਸਤੰਬਰ : ਇਕ ਵਿਦੇਸ਼ੀ ਮਹਿਲਾ ਦੀ ਮਾਨੇਸਰ ਚੌਕ ਵਿਚ ਲਾਸ਼ ਮਿਲਣ ਕਾਰਨ ਹੜਕੰਪ ਮਚ ਗਿਆ ਹੈ। ਜਾਣਕਾਰੀ ਅਨੁਸਾਰ ਔਰਤ ਦੀ ਲਾਸ਼ ਨਿਰਵਸਤਰ ਹਾਲਤ ਵਿੱਚ ਮਿਲੀ। ਲਾਸ਼ ਖੂਨ ਨਾਲ ਲੱਥਪੱਥ ਸੀ। ਕਤਲ ਦਾ ਸ਼ੱਕ ਹੈ। ਆਈਐਮਟੀ ਮਾਨੇਸਰ ਪੁਲਿਸ ਸਟੇਸ਼ਨ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਿਸ ਅਨੁਸਾਰ ਸਵੇਰੇ 8 ਵਜੇ ਦੇ ਕਰੀਬ ਕੰਟਰੋਲ ਰੂਮ ਨੂੰ ਆਈਐਮਟੀ ਚੌਕ ਫਲਾਈਓਵਰ ਦੇ ਹੇਠਾਂ ਇੱਕ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਐਫਐਸਐਲ, ਫਿੰਗਰਪ੍ਰਿੰਟ ਅਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ। ਔਰਤ ਦੀ ਲਾਸ਼ ਪੂਰੀ ਤਰ੍ਹਾਂ ਨਿਰਵਸਤਰ ਸੀ। ਲਾਸ਼ ਦੇ ਕੋਲ ਕੱਪੜੇ ਪਏ ਸਨ।
ਔਰਤ ਦੀ ਉਮਰ ਲਗਪਗ 35 ਸਾਲ ਦੱਸੀ ਜਾ ਰਹੀ ਹੈ। ਉਸਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਉਸਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਸੱਟਾਂ ਦੇ ਨਿਸ਼ਾਨ ਹਨ। ਸ਼ੱਕ ਹੈ ਕਿ ਔਰਤ ਨੇ ਜਾਂ ਤਾਂ ਫਲਾਈਓਵਰ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ ਜਾਂ ਕਿਸੇ ਨੇ ਉਸਨੂੰ ਉੱਪਰੋਂ ਸੁੱਟ ਦਿੱਤਾ ਹੈ। ਪੁਲਸ ਅਧਿਕਾਰੀਆਂ ਵਲੋ ਇਸਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।