ਦਿੱਲੀ, 19 ਦਸੰਬਰ : ਬੰਗਾਲਦੇਸ਼ ਅੰਦਰ ਇਕ ਵਿਦਿਆਰਥੀ ਨੇਤਾ ਦੀ ਮੌਤ ਤੋ ਬਾਅਦ ਭਾਰੀ ਤਣਾਅ ਤੇ ਹਿੰਸਾ ਦੇਖਣ ਨੂੰ ਮਿਲੀ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਨੇ ਕਈ ਦਫਤਰਾਂ ਤੱਕ ਨੂੰ ਅੱਗ ਲਗਾਦਿਤੀ।
ਜਾਣਕਾਰੀ ਅਨੁਸਾਰ ਜੁਲਾਈ ਵਿਦਰੋਹ ਨਾਲ ਜੁੜੇ ਪ੍ਰਮੁੱਖ ਆਗੂ ਸ਼ਰੀਫ ਉਸਮਾਨ ਹਾਦੀ ਦੇ ਦੇਹਾਂਤ ਤੋਂ ਬਾਅਦ ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਾਲਾਤ ਗੰਭੀਰ ਬਣ ਗਏ ਹਨ। ਸ ਦੇਸ਼ ਭਰ ਵਿੱਚ ਤਣਾਅਪੂਰਨ ਮਾਹੌਲ ਦੇ ਵਿਚਕਾਰ ਕਈ ਥਾਵਾਂ ’ਤੇ ਰੋਸ ਪ੍ਰਦਰਸ਼ਨ ਅਤੇ ਹਿੰਸਕ ਘਟਨਾਵਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਦਸ ਦਈਏ ਕਿ ਹਾਦੀ ਦੀ ਮੌਤ ਦੀ ਖ਼ਬਰ ਫੈਲਣ ਨਾਲ ਗੁੱਸੇ ਵਿੱਚ ਆਏ
ਪ੍ਰਦਰਸ਼ਨਕਾਰੀਆਂ ਨੇ ਵੀਰਵਾਰ ਨੂੰ ਕਈ ਅਖ਼ਬਾਰੀ ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਨਿਵਾਸ ‘32 ਧਾਨਮੰਡੀ’ ਵਿੱਚ ਵੀ ਭੰਨਤੋੜ ਕੀਤੀ ਗਈ।
ਇਸਤੋ ਬਾਅਦ ਮੁੱਖ ਸਲਾਹਕਾਰ ਮੁਹੰਮਦ ਯੂਨਸ ਵੱਲੋਂ ਇਨਕਲਾਬ ਮੰਚ ਦੇ ਆਗੂ ਹਾਦੀ ਦੀ ਮੌਤ ਦੀ ਪੁਸ਼ਟੀ ਕੀਤੇ ਜਾਣ ਮਗਰੋਂ ਕੁਝ ਇਲਾਕਿਆਂ ਵਿੱਚ ਹਮਲੇ ਅਤੇ ਭੰਨਤੋੜ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਹਾਲਾਂਕਿ ਸ਼ੁੱਕਰਵਾਰ ਸਵੇਰੇ ਤੱਕ ਕਿਸੇ ਨਵੀਂ ਹਿੰਸਕ ਵਾਰਦਾਤ ਦੀ ਪੁਸ਼ਟੀ ਨਹੀਂ ਹੋਈ।