ਵਰਡ ਬਾਡੀ ਬਿਲਡਰ ਕਾਰਜ ਸਿੰਘ ਨੂੰ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਨੇ ਵਧਾਈ ਦਿੱਤੀ

ਵਰਡ ਬਾਡੀ ਬਿਲਡਰ ਕਾਰਜ ਸਿੰਘ ਨੂੰ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਨੇ ਵਧਾਈ ਦਿੱਤੀ

ਅੰਮ੍ਰਿਤਸਰ 11 ਸਤੰਬਰ:- ( ) ਭਾਰਤ ਦੇ ਮਹਾਰਾਸ਼ਟਰਾ ਸੂਬੇ ਦੇ ਸ਼ਹਿਰ ਨਾਂਦੇੜ ਸਾਹਿਬ ਤੋਂ ਨਿਊਜ਼ੀਲੈਂਡ ਵਿਖੇ ਵਰਡ ਬਾਡੀ ਬਿਲਡਰ ਮੁਕਾਬਲੇ ਵਿੱਚ ਸ. ਕਾਰਜ ਸਿੰਘ ਵੱਲੋਂ ਸਾਬਤ ਸੂਰਤ ਸਿੱਖੀ ਸਰੂਪ ਵਿੱਚ ਰਹਿੰਦਿਆਂ ਪਹਿਲਾ ਸਥਾਨ ਹਾਸਲ ਕੀਤੇ ਜਾਣ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਭਾਰਤ ਵਾਸੀਆਂ ਤੇ ਖਾਸਕਰ ਨਾਂਦੇੜ ਦੇ ਲੋਕਾਂ ਨੂੰ ਉਸ ਦੀ ਜਿੱਤ ਦੀ ਵਧਾਈ ਦਿੱਤੀ ਹੈ।

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ. ਕਾਰਜ ਸਿੰਘ ਨੇ ਵਿਦੇਸ਼ੀ ਧਰਤੀ ਤੇ ਵਰਡ ਬਾਡੀ ਬਿਲਡਰ ਮੁਕਾਬਲੇ ਵਿੱਚ ਆਪਣੀ ਧਾਕ ਹੀ ਨਹੀਂ ਜਮਾਈ ਸਗੋਂ ਭਾਰਤ ਤੇ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਨਿਰੋਏ ਸਰੀਰਾਂ ਨੂੰ ਦੇਸ਼ ਤੇ ਕੌਮ ਦੀ ਤਰੱਕੀ ਤੇ ਖੁਸ਼ਹਾਲੀ ਵਾਲੇ ਪਾਸੇ ਲਾਉਣ ਅਤੇ ਨਸ਼ਿਆਂ ਦੀ ਚੱਲ ਰਹੀ ਤੇਜ਼ ਹਨੇਰੀ ਤੋਂ ਬੱਚ ਕੇ ਰਹਿਣ।

Leave a Comment

Your email address will not be published. Required fields are marked *

Scroll to Top