ਪਟਿਆਲਾ, 4 ਜੁਲਾਈ : 2016 ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ‘ਗਰੀਨ ਪੀ.ਐਸ.ਟੀ.ਸੀ.ਐਲ” ਪਹਿਲ ਕਦਮੀ ਦੇ ਨਾਲ, ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ 01 ਜੁਲਾਈ, 2025 ਤੋਂ 07 ਜੁਲਾਈ, 2025 ਤੱਕ ਵਣ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਪੀ.ਐਸ.ਟੀ.ਸੀ.ਐਲ ਦੇ ਨਿਰਦੇਸ਼ਕ/ਤਕਨੀਕੀ, ਇੰਜੀ: ਸੰਜੀਵ ਕੁਮਾਰ ਸੂਦਵੱਲੋਂ 400kV ਸਬ- ਸਟੇਸ਼ਨ ਰਾਜਪੂਰਾ ਵਿੱਚ 04 ਜੁਲਾਈ, 2025 ਨੂੰ ਵਣ ਮਹਾਂਉਤਸਵ ਦੇ ਜਸ਼ਨ ਨੂੰ ਮਨਾਉਂਦੇ ਹੋਏ ਬੂਟੇ ਲਗਾਏ ਗਏ।
ਇਹ ਪੌਦੇ ਲਗਾਉਣ ਦੀ ਪਹਿਲਕਦਮੀ ਸੰਸਥਾ ਦੀ ਸਥਿਰਤਾ ਅਤੇ ਹਰਿਆਲੀ ਵਾਲੇ ਪੀ.ਐਸ.ਟੀ.ਸੀ.ਐਲ ਦੇ ਪ੍ਰਚਾਰ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇੰਜੀ: ਅਕਾਸ਼ ਮਿੱਤਲ, ਉਪ ਮੁੱਖ ਇੰਜੀ:/ਪੀ ਤੇ ਐੱਮ ਹਲਕਾਪਟਿਆਲਾ, ਇੰਜੀ:, ਸੁਮੀਤ ਮੋਦਗਿਲ, ਵਧੀਕ ਨਿਗਰਾਨ ਇੰਜੀ/ਪੀ ਤੇ ਐਮ,ਰਾਜਪੂਰਾਅਤੇਇੰਜੀ:ਮੋਹਿਤ ਗੁਪਤਾ, ਸੀ.ਨੀ.ਕਾ:ਕਾ:ਇੰਜੀ:/ਪ੍ਰੋਜੈਕਟ ਇੰਪਲੀਮੈਂਟੇਸ਼ਨਵੱਲੋਂ ਗਰਮ ਜੋਸ਼ੀ ਨਾਲ ਇਸ ਸਮਾਗਮ ਵਿੱਚ ਹਿੱਸਾ ਲਿਆ ਗਿਆ। ਪੀ.ਐਸ.ਟੀ.ਸੀ.ਐਲ ਦੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਵਣ ਮਹਾਂਉਤਸਵ ਦੇ ਸਮਾਗਮ ਵਿੱਚ ਹਿੱਸਾ ਲਿਆ।
ਨਿਰਦੇਸ਼ਕ/ਤਕਨੀਕੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਾਤਾਵਰਣ ਨੂੰ ਪ੍ਰਦੂਸ਼ਣ ਮੁੱਕਤ ਬਣਾਉਣ ਲਈ ਬੂਟੇ ਲਾਉਣਾ ਬਹੁਤ ਜਰੂਰੀ ਹੈ। ਪੀ.ਐਸ.ਟੀ.ਸੀ.ਐਲ. ਦੇ ਸਾਰੇ ਅਫਸਰ ਸਹਿਬਾਨਾਂ ਨੂੰ ਵੱਖ-ਵੱਖ ਸਬ ਸਟੇਸ਼ਨਾਂ, ਦਫ਼ਤਰਾਂ ਅਤੇ ਰਿਹਾਇਸ਼ੀ ਕਲੋਨੀਆਂ ਵਿਖੇ ਖਾਲੀ ਪਈ ਜ਼ਮੀਨ ‘ਤੇ ਬੂਟੇ ਲਗਾਉਣ ਦਾ ਕੰਮ ਸੌਂਪਿਆ ਗਿਆ ਹੈ। ਇਹ ਪਹਿਲ ਵਾਤਾਵਰਣ ਨੂੰ ਅਨੁਕੂਲ ਬਣਾਉਣ ਵਿੱਚ ਯੋਗਦਾਨ ਪਾਉਂਦੀ ਹੈ। ਇਸ ਮੌਕੇ ਤੇ ਇੰਜੀ: ਸੰਜੀਵ ਕੁਮਾਰ ਸੂਦ ਵੱਲੋਂ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਗਿਆ ਕਿ ਆਪਣੇ ਜਨਮ ਦਿਵਸ ਜਾਂ ਕਿਸੇ ਹੋਰ ਖੁਸੀ ਦੇ ਮੋਕੇ ਤੇ ਘੱਟੋ- ਘੱਟ ਦੋ ਬੂਟੇ ਜਰੂਰ ਲਗਾਉਣ ਅਤੇ ਉਸਦੀ ਦੇਖ-ਭਾਲ ਕਰਨ। ਉਹਨਾਂ ਵੱਲੋਂ ਵਾਤਾਵਰਨ ਸੰਭਾਲ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ, ਜੋ ਕਿ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਵੀ ਮਦਦ ਕਰੇਗਾ।