ਲੱਦਾਖ ਪੁਲਸ ਸੋਨਮ ਵਾਂਗਚੁਕ ਦੀ ਜਾਂਚ ਵਿਚ ਜੁਟੀ

ਦਿੱਲੀ, 27 ਸਤੰਬਰ : ਲੱਦਾਖ ਵਿਖੇ ਬੀਤੀ ਦਿਨੀ ਹੋਈ ਹਿੰਸਾ ਤੋ ਬਾਅਦ ਜਿਥੇ ਪੁਲਸ ਵਲੋ ਭਾਰੀ ਕਰਫਿਊ ਲਗਾਇਆ ਗਿਆ ਹੈ, ਉਥੇ ਪੁਲਸ ਜਾਂਚ ਵਿਚ ਜੁਟੀ ਹੈ। ਦਸ ਦਈਏ ਕਿ ਲੱਦਾਖ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (DGP) ਐਸ. ਡੀ. ਸਿੰਘ ਜਮਵਾਲ ਨੇ ਕਿਹਾ ਕਿ ਲਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਕਾਰਕੁਨ ਸੋਨਮ ਵਾਂਗਚੁਕ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਦੇ ਪਾਕਿਸਤਾਨ ਨਾਲ ਸੰਭਾਵਿਤ ਸਬੰਧ ਹਨ। ਇਹ ਕਾਰਵਾਈ ਪਿਛਲੇ ਮਹੀਨੇ ਇੱਕ ਪਾਕਿਸਤਾਨੀ ਇੰਟੈਲੀਜੈਂਸ ਏਜੰਟ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋ ਰਹੀ ਹੈ, ਜਿਸਨੇ ਵਾਂਗਚੁਕ ਦੇ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ਸਰਹੱਦ ਪਾਰ ਭੇਜੀਆਂ ਸਨ।

ਇਸਦੇ ਨਾਲ ਹੀ ਅੱਜ ਹਿੰਸਾ ਪੀੜਤ ਲੇਹ ਵਿੱਚ ਤਿੰਨ ਦਿਨ ਪਹਿਲਾਂ ਲਗਾਏ ਗਏ ਕਰਫ਼ਿਊ ਤੋਂ ਬਾਅਦ ਪਹਿਲੀ ਵਾਰ ਦੁਪਹਿਰ ਨੂੰ ਪਾਬੰਦੀਆਂ ਵਿੱਚ ਹੌਲੀ-ਹੌਲੀ ਢਿੱਲ ਦਿੱਤੀ ਗਈ। ਕੁਝ ਘੰਟਿਆਂ ਲਈ ਮਿਲੀ ਇਸ ਰਾਹਤ ਨਾਲ ਸਥਾਨਕ ਨਿਵਾਸੀਆਂ ਨੇ ਲੰਬੀਆਂ ਕਤਾਰਾਂ ਵਿੱਚ ਲੱਗ ਕੇ ਜ਼ਰੂਰੀ ਸਮਾਨ ਖਰੀਦਿਆ। ਇਸ ਮਾਮਲੇ ਵਿਚ ਪੁਲਸ ਵਲੋ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।

Scroll to Top