ਲਿਥੀਅਮ ਬੈਟਰੀ ਪਲਾਂਟ `ਚ ਲੱਗੀ ਭਿਆਨਕ ਅੱਗ ਨੇ ਲਈ 16 ਦੀ ਜਾਨ
ਸਿਓਲ : ਲਿਥੀਅਮ ਬੈਟਰੀ ਪਲਾਂਟ ਜੋ ਦੱਖਣੀ ਕੋਰੀਆ ਵਿਚ ਬਣਿਆਂ ਹੋਇਆ ਹੈ ਵਿੱਚ ਅੱਗ ਲੱਗਣ ਕਾਰਨ 16 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ ਪੰਜ ਹਾਲੇ ਲਾਪਤਾ ਹੀ ਹਨ। ਫਾਇਰ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅੱਗ ਸਵੇਰੇ ਸਮੇਂ ਲੱਗੀ ਸੀ ਤੇ ਫਾਇਰ ਬ੍ਰਿਗੇਡ ਵਲੋਂ ਅੱਗ `ਤੇ ਕਾਬੂ ਵੀ ਪਾ ਲਿਆ ਗਿਆ ਹੈ। ਇਹ ਅੱਗ ਸਿਓਲ ਦੇ ਦੱਖਣ `ਚ ਹਵੇਸੋਂਗ `ਚ ਬੈਟਰੀ ਬਣਾਉਣ ਵਾਲੀ ਕੰਪਨੀ ਏਰੀਸੇਲ ਦੁਆਰਾ ਸੰਚਾਲਿਤ ਫੈਕਟਰੀ `ਚ ਲੱਗੀ।