ਦਿਲੀ, 2 ਦਸੰਬਰ : ਪਟਿਆਲਾ ਹਾਊਸ ਕੋਰਟ ਵਿੱਚ ਸਥਾਪਿਤ ਵਿਸ਼ੇਸ਼ ਐਨਆਈਏ ਅਦਾਲਤ ਨੇ ਲਾਲ ਕਿਲ੍ਹਾ ਬਲਾਸਟ ਕਾਂਡ ਨਾਲ ਜੁੜੇ ਦੋਸ਼ੀ ਅਮੀਰ ਰਸ਼ੀਦ ਅਲੀ ਦੀ ਹਿਰਾਸਤ ਦੀ ਮਿਆਦ ਇੱਕ ਵਾਰ ਫਿਰ ਵਧਾ ਦਿੱਤੀ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਐਨਆਈਏ ਨੇ ਉਸ ਨੂੰ 10 ਦਿਨ ਦੀ ਰਿਮਾਂਡ ’ਤੇ ਰੱਖਿਆ ਸੀ। ਅਮੀਰ ਰਸ਼ੀਦ ਅਲੀ 16 ਨਵੰਬਰ ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਅੱਜ ਦੀ ਕਾਰਵਾਈ ਬੰਦ ਕਮਰੇ ਵਿੱਚ ਕੀਤੀ ਗਈ।
ਿਛਲੇ ਸੱਤ ਦਿਨਾਂ ਦੀ ਹਿਰਾਸਤ ਪੂਰੀ ਹੋਣ ਤੇ ਅਲੀ ਨੂੰ ਅੱਜ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਹੋਰ ਸੱਤ ਦਿਨ ਲਈ ਐਨਆਈਏ ਦੀ ਰਿਮਾਂਡ ’ਤੇ ਭੇਜਣ ਦੇ ਆਦੇਸ਼ ਜਾਰੀ ਕੀਤੇ।