ਦਿਲੀ, 11 ਨਵੰਬਰ 2025 : ਦਿਲੀ ਲਾਲ ਕਿਲਾ ਵਿਖੇ ਬੀਤੇ ਦਿਨੀ ਹੋਏ ਧਮਾਕੇ ਕਾਰਨ ਜਿਥੇਪੂਰੇ ਦੇਸ਼ ਅੰਦਰ ਸਨਸਨੀ ਫੈਲੀ ਹੋਈ ਹੈ, ਉੱਥੇ ਜਾਂਚ ਏਜੰਸੀਆਂ ਇਸਦੀ ਜਾਂਚ ਵਿਚ ਜੁਟੀਆਂ ਹੋਈਆਂ ਹਨ।
ਦਿਲੀ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਬੱਸ ਟਰਮੀਨਲਾਂ ‘ਤੇ ਸੁਰੱਖਿਆ ਕੜੀ ਕੀਤੀ ਗਈ ਹੈ।
ਇਸ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਧਮਾਕੇ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਿਆ ਜਾਵੇਗਾ ਅਤੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਇਸ ਵੇਲੇ ਦੋ ਰੋਜ਼ਾ ਭੂਟਾਨ ਦੌਰੇ ’ਤੇ ਹਨ। ਉਨਾ ਕਿਹਾਕਿ ਦੋਸ਼ੀਆਂ ਨੂੰ ਕੜੀ ਤੋ ਕੜੀ ਸਜਾ ਦਿਤੀ ਜਾਵੇਗੀ।