ਮਕਾਊ, 17 ਮਾਰਚ : ਚੀਨ ਦੇ ਮਕਾਊ ਵਿੱਚ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਰੋਬੋਟ ਨੂੰ ਕਥਿਤ ਤੌਰ ‘ਤੇ ਬੁਜ਼ੁਰਗ ਮਹਿਲਾ ਨੂੰ ਡਰਾਉਣ ਦੇ ਦੋਸ਼ ‘ਚ ਕਾਬੂ ਕੀਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਇਕ ਮਹਿਲਾ ਜਦੋ ਸੜਕ ਤੋ ਜਾ ਰਹੀ ਸੀ ਤਾਂ ਅਚਾਨਕ ਰੋਬੋਟ ਉਨਾ ਨੂੰ ਆਕੇ ਡਰਾਉਣ ਲਗਾ, ਜਿਸ ਕਾਰਨ ਮਹਿਲਾ ਘਬਰਾ ਗਈ ਤੇ ਉਸਨੇ ਚੀਖਣਾ ਸੁਰੂ ਕਰ ਦਿਤਾ। ਇਸਤੋ ਬਾਅਦ ਪੁਲਸ ਅਧਿਕਾਰੀਆਂ ਨੇਦਖਲ ਦੇ ਕੇ ਰੋਬੋਟ ਨੂੰ ਫੜ ਲਿਆ, ਜਿਸਤੋ ਬਾਅਦ ਮਾਮਲਾ ਸ਼ਾਂਤ ਹੋਇਆ।
ਵਾਇਰਲ ਵੀਡੀਓ ਨਾਲ ਚਰਚਾ ‘ਚ ਆਈ ਘਟਨਾ
ਇਸ ਅਨੋਖੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਤੋਂ ਬਾਅਦ ਲੋਕ ਰੋਬੋਟਿਕ ਤਕਨਾਲੋਜੀ ਦੀ ਵਰਤੋਂ ਅਤੇ ਸੁਰੱਖਿਆ ਮਿਆਰਾਂ ‘ਤੇ ਸਵਾਲ ਉਠਾ ਰਹੇ ਹਨ।