ਰੂਸੀ ਫੌਜ ਨਾਲ ਲੜਦਾ ਭਾਰਤੀ ਨੌਜਵਾਨ ਯੂਕਰੇਨ ਵਿਚ ਕਾਬੂ

ਦਿੱਲੀ, 8 ਅਕਤੂਬਰ : ਗੁਜਰਾਤ ਦੇ ਮੋਰਬੀ ਜ਼ਿਲ੍ਹੇ ਨਾਲ ਸਬੰਧਤ 22 ਸਾਲਾ ਭਾਰਤੀ ਨਾਗਰਿਕ ਮਜੋਤੀ ਸਾਹਿਲ ਮੁਹੰਮਦ ਹੁਸੈਨ ਨੂੰ ਯੂਕਰੇਨ ਦੀ ਫੌਜ ਨੇ ਰੂਸ ਲਈ ਲੜਦੇ ਹੋਏ ਹਿਰਾਸਤ ਵਿੱਚ ਲੈ ਲਿਆ ਹੈ। ਇਹ ਜਾਣਕਾਰੀ ਯੂਕਰੇਨੀ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਈ ਹੈ।

ਭਾਰਤ ਸਰਕਾਰ ਨੇ ਹਾਲਾਂਕਿ ਹੁਣ ਤੱਕ ਇਸ ਗ੍ਰਿਫ਼ਤਾਰੀ ਦੀ ਆਧਿਕਾਰਿਕ ਪੁਸ਼ਟੀ ਨਹੀਂ ਕੀਤੀ, ਪਰ ਸਰਕਾਰੀ ਸਰੋਤਾਂ ਮੁਤਾਬਕ ਮਾਮਲੇ ਦੀ ਤਸਦੀਕ ਤੇ ਜਾਣਕਾਰੀ ਇਕੱਠੀ ਕਰਨ ਦੀ ਪ੍ਰਕਿਰਿਆ ਜਾਰੀ ਹੈ।

ਯੂਕਰੇਨ ਦੇ ਖ਼ਬਰ ਪੋਰਟਲ ਦ ਕੀਵ ਇੰਡੀਪੈਂਡੈਂਟ ਨੇ ਦੱਸਿਆ ਕਿ ਹੁਸੈਨ ਪਹਿਲਾਂ ਰੂਸ ਵਿੱਚ ਪੜ੍ਹਾਈ ਲਈ ਗਿਆ ਸੀ, ਪਰ ਬਾਅਦ ਵਿੱਚ ਉਸਨੂੰ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ।

ਇਸਦੇ ਨਾਲ ਹੀ ਯੂਕਰੇਨ ਦੀ 63ਵੀਂ ਮਕੈਨਾਈਜ਼ਡ ਬ੍ਰਿਗੇਡ ਵੱਲੋਂ ਜਾਰੀ ਕੀਤੀ ਇੱਕ ਵੀਡੀਓ ਵਿੱਚ ਹੁਸੈਨ ਇਹ ਦਾਅਵਾ ਕਰਦਾ ਨਜ਼ਰ ਆਇਆ ਕਿ ਉਹ ਨਸ਼ਿਆਂ ਨਾਲ ਜੁੜੇ ਮਾਮਲੇ ਵਿੱਚ ਰੂਸ ਵਿੱਚ ਸੱਤ ਸਾਲ ਦੀ ਕੈਦ ਭੁਗਤ ਰਿਹਾ ਸੀ। ਉਸ ਨੇ ਕਿਹਾ ਕਿ ਜੇਲ੍ਹ ਦੌਰਾਨ ਉਸਨੂੰ ਫੌਜ ਨਾਲ ਜੁੜਨ ਲਈ ਮਜ਼ਬੂਰ ਕੀਤਾ ਗਿਆ।
ਭਾਰਤੀ ਅਧਿਕਾਰੀ ਇਸ ਮਾਮਲੇ ਨੂੰ ਸੰਵੇਦਨਸ਼ੀਲ ਮੰਨਦੇ ਹੋਏ ਵਿਦੇਸ਼ ਮੰਤਰਾਲੇ ਰਾਹੀਂ ਤੱਥਾਂ ਦੀ ਪੁਸ਼ਟੀ ਕਰਨ ਵਿੱਚ ਜੁਟੇ ਹੋਏ ਹਨ।

Scroll to Top