ਰਾਹੁਲ ਗਾਂਧੀ ਨੇ ਕੀਤੀ ਪਹਿਲਵਾਨਾਂ ਨਾਲ ਮੁਲਾਕਾਤ : ਸਿਖੇ ਦਾਅ

ਰਾਹੁਲ ਗਾਂਧੀ ਨੇ ਕੀਤੀ ਪਹਿਲਵਾਨਾਂ ਨਾਲ ਮੁਲਾਕਾਤ : ਸਿਖੇ ਦਾਅ
ਨਵੀਂ ਦਿੱਲੀ, 27 ਦਸੰਬਰ
ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਵਜੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੈ ਸਿੰਘ ਦੀ ਚੋਣ ਕਾਰਨ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਹਰਿਆਣਾ ਦੇ ਝੱਜਰ ਵਿੱਚ ਓਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਹੋਰ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ।  ਬਜਰੰਗ ਨੇ ਪਿਛਲੇ ਹਫਤੇ ਸੰਘ ਚੋਣਾਂ ਵਿੱਚ ਸੰਜੈ ਸਿੰਘ ਦੀ ਜਿੱਤ ਦੇ ਵਿਰੋਧ ਵਿੱਚ ਆਪਣਾ ਪਦਮ ਸ੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਗਾਂਧੀ ਨੇ ਵਰਿੰਦਰ ਅਖਾੜਾ ਵਿਖੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਬਜਰੰਗ ਨੇ ਆਪਣੇ ਕੁਸ਼ਤੀ ਕਰੀਅਰ ਦੀ ਸ਼ੁਰੂਆਤ ਇਸੇ ਅਖਾੜੇ ਤੋਂ ਕੀਤੀ ਸੀ। ਬਜਰੰਗ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਕਿਹਾ, ‘ਰਾਹੁਲ ਗਾਂਧੀ ਸਾਡੀ ਟ੍ਰੇਨਿੰਗ) ਦੇਖਣ ਆਏ ਸਨ। ਉਨ੍ਹਾਂ ਮੇਰੇ ਨਾਲ ਕੁਸ਼ਤੀ ਅਤੇ ਕਸਰਤ ਕੀਤੀ। ਉਹ ਦੇਖਣ ਆਏ ਸਨ ਕਿ ਪਹਿਲਵਾਨ ਦੀ ਰੋਜ਼ਾਨਾ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ।’

Leave a Comment

Your email address will not be published. Required fields are marked *

Scroll to Top