ਕੀਵ: ਰੂਸ ਅਤੇ ਯੁਕਰੇਨ ਦਾ ਇਕ ਪਾਸੇ ਵੱਡਾ ਯੁੱਧ ਚਲ ਰਿਹਾ ਹੈ, ਉਧਰ ਦੂਸਰੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਪਣੇ ਪ੍ਰਧਾਨ ਮੰਤਰੀਆਂ ਵਿਚ ਫੇਰ ਬਦਲ ਕੀਤਾ ਹੈ। ਹੁਣ ਜੇਲੇਸਕੀ ਵਲੋ ਮੌਜੂਦਾ ਪ੍ਰਧਾਨ ਮੰਤਰੀ ਡੇਨਿਸ ਸ਼ਮਿਹਾਲ ਨੂੰ ਹਟਾ ਕੇ ਯੂਲੀਆ ਸਵਿਰੀਡੇਂਕੋ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਜ਼ੇਲੇਂਸਕੀ ਦਾ ਸਰਕਾਰ ਵਿੱਚ ਫੇਰਬਦਲ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਰੂਸ ਨਾਲ ਯੂਕਰੇਨ ਦੀ ਜੰਗ ਚੌਥੇ ਸਾਲ ਵਿੱਚ ਪਹੁੰਚ ਗਈ ਹੈ। ਯੂਲੀਆ ਸਵਿਰੀਡੇਂਕੋ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਬਣਾਉਣ ਦਾ ਪ੍ਰਸਤਾਵ ਸੰਸਦ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ਮਿਹਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਸ਼ਮਿਹਾਲ ਨੂੰ ਹੁਣ ਰੱਖਿਆ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਉਹ ਯੂਕਰੇਨ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਰਹੇ ਹਨ, ਜਿਨ੍ਹਾਂ ਨੂੰ 4 ਮਾਰਚ 2020 ਨੂੰ ਨਿਯੁਕਤ ਕੀਤਾ ਗਿਆ ਸੀ।