ਰਾਜੌਰੀ ਨੇੜੇ ਹੋਇਆ ਜਬਰਦਸਤ ਧਮਾਕਾ, ਇੱਕ ਜਵਾਨ ਦੀ ਮੌਤ ਇੱਕ ਜਖਮੀ

ਰਾਜੌਰੀ ਨੇੜੇ ਹੋਇਆ ਜਬਰਦਸਤ ਧਮਾਕਾ, ਇੱਕ ਜਵਾਨ ਦੀ ਮੌਤ ਇੱਕ ਜਖਮੀ
ਰਾਜੌਰੀ : ਰਾਜੌਰੀ ‘ਚ ਨੇੜੇ ਜ਼ਬਰਦਸਤ ਧਮਾਕਾ ਹੋਇਆ ਹੈ, ਜਿਸ ‘ਚ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਰਾਜੌਰੀ ਦੇ ਨੌਸ਼ਹਿਰਾ ਦੇ ਕਲਾਲ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ‘ਚ ਇਕ ਫੌਜੀ ਸ਼ਹੀਦ ਹੋ ਗਿਆ ਹੈ ਅਤੇ ਇਕ ਹੋਰ ਫੌਜੀ ਗੰਭੀਰ ਰੂਪ ‘ਚ ਜ਼ਖਮੀ ਹੈ। ਜ਼ਖਮੀ ਸਿਪਾਹੀ ਨੂੰ ਇਲਾਜ ਲਈ ਕਮਾਂਡ ਹਸਪਤਾਲ ਊਧਮਪੁਰ ਰੈਫਰ ਕਰ ਦਿੱਤਾ ਗਿਆ ਹੈ। ਹਾਲਾਂਕਿ ਧਮਾਕਾ ਕਿਵੇਂ ਹੋਇਆ ਅਤੇ ਇਸ ਦੇ ਪਿੱਛੇ ਕਿਸ ਦਾ ਹੱਥ ਸੀ, ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।
ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਸ੍ਰੀਨਗਰ-ਚੌਕੀਬਲ ਹਾਈਵੇਅ ’ਤੇ ਚੌਕੀਬਲ ਨੇੜੇ ਆਈ.ਈ.ਡੀ. ਫੌਜ ਦੀ ਚਿਨਾਰ ਕੋਰ ਨੇ ਟਵਿੱਟਰ ‘ਤੇ ਇਕ ਪੋਸਟ ਵਿਚ ਕਿਹਾ, ਚਿਨਾਰ ਵਾਰੀਅਰਜ਼ ਨੇ ਅੱਜ ਸ਼੍ਰੀਨਗਰ-ਚੌਕੀਬਲ ਹਾਈਵੇਅ ‘ਤੇ ਚੌਕੀਬਲ ਨੇੜੇ ਇਕ ਆਈਈਡੀ ਬਰਾਮਦ ਕਰ ਕੇ ਅਤੇ ਇਸ ਨੂੰ ਮੌਕੇ ‘ਤੇ ਨਸ਼ਟ ਕਰਕੇ ਇਕ ਵੱਡੀ ਅੱਤਵਾਦੀ ਘਟਨਾ ਨੂੰ ਟਾਲ ਦਿੱਤਾ। ਭਾਰਤੀ ਫੌਜ ਕਸ਼ਮੀਰ ਨੂੰ ਅੱਤਵਾਦ ਮੁਕਤ ਰੱਖਣ ਦੀ ਆਪਣੀ ਵਚਨਬੱਧਤਾ ‘ਤੇ ਕਾਇਮ ਹੈ।

Leave a Comment

Your email address will not be published. Required fields are marked *

Scroll to Top