ਰਾਜਿੰਦਰ ਸਿੰਘ ਚਪੜ ਬਣੇ ਸਰਬ ਸੰਮਤੀ ਨਾਲ ਵਿਧਾਨ ਸਭਾ ਰਾਜਪੁਰਾ ਦੇ ਪ੍ਰਧਾਨ

ਰਾਜਿੰਦਰ ਸਿੰਘ ਚਪੜ ਬਣੇ ਸਰਬ ਸੰਮਤੀ ਨਾਲ ਵਿਧਾਨ ਸਭਾ ਰਾਜਪੁਰਾ ਦੇ ਪ੍ਰਧਾਨ
ਰਾਜਪੁਰਾ : ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਵਿਧਾਨ ਸਭਾ ਹਲਕਾ ਰਾਜਪੁਰਾ ’ਚ ਸਮੀਖਿਆ ਮੀਟਿੰਗ ਕੀਤੀ, ਜਿਸ ਵਿਚ ਬਸਪਾ ਵਿਧਾਨ ਸਭਾ ਰਾਜਪੁਰਾ ਦੇ ਵਰਕਰਾਂ ਵੱਲੋਂ ਵਿਧਾਨ ਸਭਾ ਕਮੇਟੀ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਰਾਜਿੰਦਰ ਸਿੰਘ ਚਪੜ ਨੂੰ ਸਰਬਸੰਮਤੀ ਨਾਲ ਵਿਧਾਨ ਸਭਾ ਰਾਜਪੁਰਾ ਦਾ ਪ੍ਰਧਾਨ ਚੁਣਿਆ ਗਿਆ, ਜਨਰਲ ਸਕੱਤਰ ਨਾਰੰਗ ਸਿੰਘ ਉੜਦਨ, ਮੀਤ ਪ੍ਰਧਾਨ ਮਨਪ੍ਰੀਤ ਉਕਸੀ ਜੱਟਾਂ, ਖ਼ਜ਼ਾਨਚੀ ਭਾਗ ਸਿੰਘ ਪਿਲਖਣੀ, ਜੁਆਇੰਟ ਸਕੱਤਰ, ਗੁਰਦੀਪ ਸਿੰਘ ਉਪਲਹੇੜੀ ਸਮੇਤ ਗਿਆਰਾਂ ਮੈਂਬਰੀ ਕਮੇਟੀ ਬਣਾਈ ਗਈ। ਮੀਟਿੰਗ ਵਿੱਚ ਵਿਧਾਨ ਸਭਾ ਰਾਜਪੁਰਾ ਨੂੰ ਪੰਜ ਜ਼ੋਨ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।

Leave a Comment

Your email address will not be published. Required fields are marked *

Scroll to Top