ਯੂ. ਪੀ. ਵਿਚ ਲੋਕ ਸਭਾ ਚੋਣਾਂ ਵਿਚ ਹੋਈ ਵੱਡੀ ਹਾਰ ਦੀ ਸਮੀਖਿਆ ਕਰੇਗੀ ਭਾਜਪਾ

ਯੂ. ਪੀ. ਵਿਚ ਲੋਕ ਸਭਾ ਚੋਣਾਂ ਵਿਚ ਹੋਈ ਵੱਡੀ ਹਾਰ ਦੀ ਸਮੀਖਿਆ ਕਰੇਗੀ ਭਾਜਪਾ
ਦਿੱਲੀ : ਭਾਰਤ ਦੇ ਸਭ ਤੋਂ ਵੱਡੇ ਵਿਧਾਨ ਸਭਾ ਖੇਤਰ ਉਤਰ ਪ੍ਰਦੇਸ਼ ਵਿਚ ਹਾਲ ਹੀ ਵਿਚ ਹੋਈਆ ਲੋਕ ਸਭਾ ਚੋਣਾਂ 2024 ਵਿਚ ਭਾਰਤੀ ਜਨਤਾ ਪਾਰਟੀ ਦੀ ਹੋਈ ਵੱਡੀ ਹਾਰ ਦੇ ਕਾਰਨਾਂ ਲਈ ਭਾਜਪਾ ਸਮੀਖਿਆ ਕਰਨ ਜਾ ਰਹੀ ਹੈ।ਜਿਸ ਵਾਸਤੇ ਲੀਡਰਾਂ ਵਲੋਂ ਰਿਪੋਰਟ ਵੀ ਤਿਆਰ ਕੀਤੀ ਗਈ ਹੈ।ਦੱਸਣਯੋਗ ਹੈ ਕਿ ਇਹ ਰਿਪੋਰਟ ਇਸ ਹਫਤੇ ਦੇ ਅਖੀਰ ਤਕ ਹਾਈਕਮਾਨ ਨੂੰ ਸੌਂਪੀ ਜਾਵੇਗੀ।ਪ੍ਰਾਪਤ ਜਾਣਕਾਰੀ ਅਨੁਸਾ ਭਾਜਪਾ ਵਲੋਂ ਯੂ. ਪੀ. ’ਚ ਹਾਰ ਦੇ ਕਾਰਨਾਂ ਦੀ ਪੜ੍ਹਤਾਲ ਕਰਨ ਲਈ ਇਕ ਟਾਸਕ ਫੋਰਸ ਦਾ ਵੀ ਗਠਨ ਕੀਤਾ ਗਿਆ ਹੈ, ਜਿਸ ਨੂੰ ਸੂਬੇ ਦੀਆਂ 78 ਸੀਟਾਂ ਦੀ ਸਮੀਖਿਆ ਕਰਨ ਦਾ ਕੰਮ ਸੌਂਪਿਆ ਗਿਆ ਹੈ।

Leave a Comment

Your email address will not be published. Required fields are marked *

Scroll to Top