ਪਟਿਆਲਾ, 1 ਅਕਤੂਬਰ-ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਈ. ਆਈ.ਸੀ. ਐੱਚ. ਦੇ ਸਬ ਗਰੁਪ ‘ਰੂਰਲ ਟੂਰਿਜ਼ਮ ਅਤੇ ਟਰੀਡੀਸ਼ਨਲ ਆਰਟੀਫੈਕਟਸ’ ਵੱਲੋਂ ਵਿਦਿਆਰਥੀਆਂ ਨੂੰ ਪੰਜਾਬ ਦੀਆ ਵਿਰਾਸਤੀ ਹੱਥ ਕਲਾਵਾਂ ਵਿੱਚ ਨਿਪੁੰਨ ਬਣਾਉਣ ਲਈ ਲਗਾਈ ਗਈ ਵਰਕਸ਼ਾਪ ਸਫਲਤਾਪੂਰਵਕ ਕੱਲ੍ਹ ਸੰਪੰਨ ਹੋ ਗਈ ਹੈ। ਇਹ 8 ਰੋਜ਼ਾ ਵਰਕਸ਼ਾਪ ਮਿਤੀ 23 ਸਤੰਬਰ ਤੋਂ ਜਾਰੀ ਸੀ ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ 50 ਵਿਦਿਆਰਥੀਆਂ ਨੇ ਮਾਹਿਰਾਂ ਤੋਂ ਸਿਖਲਾਈ ਪ੍ਰਾਪਤ ਕੀਤੀ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਵਰਕਸ਼ਾਪ ਦੇ ਵਿਦਾਇਗੀ ਸਮਾਰੋਹ ਵਿੱਚ ਬੋਲਦਿਆਂ ਹੋਇਆਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਵਿਰਾਸਤੀ ਹੱਥ ਕਲਾਵਾਂ ਵਿੱਚ ਮੁਹਾਰਤ ਹੋਣਾ ਹਮੇਸ਼ਾ ਹੀ ਲਾਭਦਾਇਕ ਸਿੱਧ ਹੁੰਦਾ ਹੈ। ਇਹ ਇੱਕ ਅਜਿਹਾ ਹੁਨਰ ਹੈ ਜੋ ਮਨੁੱਖ ਵਿੱਚ ਸੁਹਜ ਪੈਦਾ ਕਰਨ ਦੇ ਨਾਲ਼ ਨਾਲ਼ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਵੈ ਨਿਰਭਰ ਹੋਣ ਲਈ ਆਪਣੇ ਹੁਨਰ ਮੁਤਾਬਿਕ ਕੰਮ ਕਰਨ ਦੀ ਪ੍ਰੇਰਨਾ ਵੀ ਦਿੱਤੀ।
ਡੀਨ ਅਕਾਦਮਿਕ ਮਾਮਲੇ ਡਾ ਜਸਵਿੰਦਰ ਸਿੰਘ ਬਰਾੜ ਨੇ ਇਸ ਮੌਕੇ ਬੋਲਦਿਆਂ ਪੰਜਾਬ ਦੀਆਂ ਵਿਰਾਸਤੀ ਕਲਾਵਾਂ ਨੂੰ ਇੰਟਰਨੈਟ ਰਾਹੀਂ ਦੁਨੀਆ ਭਰ ਵਿੱਚ ਪਹੁੰਚਾਉਣ ਦੀ ਜਰੂਰਤ ਉੱਪਰ ਜੋਰ ਦਿੰਦਿਆਂ ਵਿਦਿਆਰਥੀਆਂ ਦੇ ਕੰਮ ਨੂੰ ਸਲਾਹਿਆ।
ਪ੍ਰੋਗਰਾਮ ਕਨਵੀਨਰ ਡਾ ਨੈਨਾ ਸ਼ਰਮਾ ਨੇ ਆਪਣੇ ਧੰਨਵਾਦੀ ਸ਼ਬਦਾਂ ਦੌਰਾਨ ਭਵਿੱਖ ਵਿੱਚ ਯੂਨੀਵਰਸਿਟੀ ਪੱਧਰ ‘ਤੇ ਇਸ ਦਿਸ਼ਾ ਵਿੱਚ ਕਰਵਾਈਆਂ ਜਾਣ ਵਾਲ਼ੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਕਨਵੀਨਰ ਡਾ ਨੈਨਾ ਸ਼ਰਮਾ ਨੇ ਆਪਣੇ ਧੰਨਵਾਦੀ ਸ਼ਬਦਾਂ ਦੌਰਾਨ ਭਵਿੱਖ ਵਿੱਚ ਯੂਨੀਵਰਸਿਟੀ ਪੱਧਰ ‘ਤੇ ਇਸ ਦਿਸ਼ਾ ਵਿੱਚ ਕਰਵਾਈਆਂ ਜਾਣ ਵਾਲ਼ੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।