ਯੂਨੀਵਰਸਿਟੀ ਦੀ ਬਾਇਓ-ਐਨਰਜੀ ਲੈਬਾਰਟਰੀ `ਚ ਚੀਤਾ ਦਾਖ਼ਲ ਹੋਣ ਨਾਲ ਪਿਆ ਭੜਥੂ
ਜੂਨਾਗੜ੍ਹ : ਗੁਜਰਾਤ ਦੇ ਜੂਨਾਗੜ੍ਹ `ਚ ਖੇਤੀਬਾੜੀ ਯੂਨੀਵਰਸਿਟੀ ਦੀ ਬਾਇਓ ਲੈਬਾਰਟਰੀ ਵਿਚ ਚੀਤਾ ਦਾਖਲ ਹੋਣ ਨਾਲ ਚੁਫੇਰੇਓਂ ਭੜਥੂ ਪੈ ਗਿਆ। ਸੂਚਨਾ ਮਿਲਣ ਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਤੁਰੰਤ ਮੌਕੇ `ਤੇ ਪਹੁੰਚੇ ਅਤੇ ਯੂਨੀਵਰਸਿਟੀ ਕੰਪਲੈਕਸ ਤੋਂ ਚੀਤੇ ਨੂੰ ਸਫ਼ਲਤਾਪੂਰਵਕ ਬਚਾਇਆ।