ਯੂਏਈ ਤੋ ਅੱਤਵਾਦੀ ਪਰਮਿੰਦਰ ਪਿੰਦੀ ਨੂੰ ਲਿਆਂਦਾ ਭਾਰਤ

ਚੰਡੀਗੜ, 27 ਸਤੰਬਰ : ਯੂਏਈ ਦੇ ਆਬੂ ਧਾਬੀ ਤੋ ਬੱਬਰ ਖਾਲਸਾ ਇੰਟਰਨੈਸਨਲ ਦੇ ਇਕ ਅੱਤਵਾਦੀ ਨੂੰ ਅੱਜ ਭਾਰਤ ਲਿਆਂਦੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਅਤਿਵਾਦੀ ਨੂੰ UAE ਤੋਂ ਹਵਾਲੇ ਕਰਕੇ ਭਾਰਤ ਲਿਆਂਦਾ ਗਿਆ ਹੈ।

ਡੀਜੀਪੀ ਨੇ ਐਕਸ (X) ’ਤੇ ਇੱਕ ਪੋਸਟ ਵਿੱਚ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਅਤਿਵਾਦੀਆਂ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸੀਆ ਦੇ ਕਰੀਬੀ ਸਾਥੀ ਪਰਮਿੰਦਰ ਸਿੰਘ ਉਰਫ਼ ਪਿੰਦੀ ਨੂੰ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਨਾਲ UAE ਦੇ ਅਬੂ ਧਾਬੀ ਤੋਂ ਲਿਆਂਦਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਿੰਦੀ ਬਟਾਲਾ, ਗੁਰਦਾਸਪੁਰ ਵਿੱਚ ਪੈਟਰੋਲ ਬੰਬ ਹਮਲਿਆਂ, ਹਿੰਸਕ ਹਮਲਿਆਂ ਅਤੇ ਫਿਰੌਤੀ ਸਮੇਤ ਕਈ ਅਪਰਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ।
ਪਰਮਿੰਦਰ ਸਿੰਘ ਉਰਫ਼ ਪਿੰਦੀ ਕਈ ਸਾਲਾਂ ਤੋਂ, ਖਾਸ ਤੌਰ ‘ਤੇ 2023 ਤੱਕ, ਅਪਰਾਧਿਕ ਅਤੇ ਅਤਿਵਾਦ ਨਾਲ ਸਬੰਧਤ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ, ਜਿਸ ਦੀਆਂ ਕਾਰਵਾਈਆਂ ਬਟਾਲਾ-ਗੁਰਦਾਸਪੁਰ ਖੇਤਰ ਵਿੱਚ ਤੇਜ਼ ਹੋ ਗਈਆਂ ਸਨ, ਜਿਸਨੂੰ ਅੱਜ ਯੂਏਈ ਤੋ ਭਾਰਤ ਲਿਆਂਦਾ ਗਿਆ ਹੈ।

Scroll to Top