ਦਿੱਲੀ, 22 ਸਤੰਬਰ : ਹਿਮਾਚਲ ਦੇ ਮੰਤਰੀ ਵਿਕਰਮਾਦਿੱਤਿਆ ਤੇ ਪੋ੍ਫੈਸਰ ਅਮਰੀਨ ਸੇਖੋ ਅੱਜ ਵਿਆਹ ਦੇ ਬੰਧਨ ਵਿਚ ਆਪਸ ਵਿਚ ਬਝ ਗਏ ਹਨ। ਦੋਵੇ ਨੇ ਅੱਜ ਪੂਰੇ ਰਿਤੀ ਰਿਵਾਜਾਂ ਦੇ ਨਾਲ ਵਿਆਹਕਰਵਾ ਲਿਆ ਹੈ।
ਜਾਣਕਾਰੀ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਅਤੇ ਸ਼ਹਿਰੀ ਵਿਕਾਸ ਮੰਤਰੀ ਵਿਕਰਮਾਦਿੱਤਿਆ ਸਿੰਘ ਐਤਵਾਰ ਨੂੰ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਨਿੱਜੀ ਸਮਾਰੋਹ ਵਿੱਚ ਪੰਜਾਬ ਯੂਨੀਵਰਸਿਟੀ ਦੀ ਪ੍ਰੋਫੈਸਰ ਅਤੇ ਲੰਬੇ ਸਮੇਂ ਤੋਂ ਜਾਣੂ ਅਮਰੀਨ ਸੇਖੋਂ ਨਾਲ ਵਿਆਹ ਕਰਵਾ ਲਿਆ ਹੈ।
ਲਾੜੀ ਅਮਰੀਨ ਸੇਖੋਂ ਇੱਕ ਬਹੁਤ ਹੀ ਨਿਪੁੰਨ ਅਕਾਦਮਿਕ ਹੈ। ਉਸ ਨੇ ਅੰਗਰੇਜ਼ੀ ਅਤੇ ਮਨੋਵਿਗਿਆਨ ਵਿੱਚ ਦੋਹਰੀ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਉਸ ਨੇ ਮਨੋਵਿਗਿਆਨ ਵਿੱਚ ਪੀਐਚ.ਡੀ ਕੀਤੀ ਹੈ, ਅਤੇ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹਾਈ ਵੀ ਕੀਤੀ ਹੈ।