ਮੋਦੀ ਕਾਲਜ ਵਿਖੇ ਵਿਗਿਆਨ ਅਧਾਰਿਤ ਇੰਟਰੈਕਟਿਵ ਪੇਸ਼ਕਾਰੀਆਂ ਦਾ ਆਯੋਜਨ

ਪਟਿਆਲਾ: 12 ਨਵੰਬਰ, 2025 – ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੀ ਫਿਜ਼ਿਕਸ ਸੁਸਾਇਟੀ ‘ਵੂਈ ਮੈਟਰ” ਵੱਲੋਂ ਸੁਸਾਇਟੀ ਇੰਚਾਰਜ ਡਾ.ਪੂਜਾ ਦੀ ਦੇਖ-ਰੇਖ ਹੇਠ ਸਲਾਨਾ ਸੀਰੀਜ਼ ‘ ਮੇਕਿੰਗ ਫਿਜ਼ਕਿਸ ਫਨ’ ਦੇ ਅੰਤਰਗਤ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਦੀ ਸੁਚੱਜੀ ਅਗਵਾਈ ਹੇਠ ਵਿਗਿਆਨ ਅਧਾਰਿਤ ਇੰਟਰੈਕਟਿਵ ਪੇਸ਼ਕਾਰੀਆਂ ਦਾ ਆਯੋਜਨ ਕੀਤਾ ਗਿਆ ।ਇਹਨਾਂ ਪੇਸ਼ਕਾਰੀਆਂ ਦਾ ਮੁੱਖ ਉਦੇਸ਼ ਜਿੱਥੇ ਵਿਦਿਆਰਥੀਆਂ ਵਿੱਚ ਸਾਇੰਸ ਵਿਸ਼ੇ ਵਿੱਚ ਦਿਲਚਸਪੀ ਪੈਦਾ ਕਰਨਾ ਸੀ ਉੱਥੇ ਫਿਜ਼ਿਕਸ ਵਿਸ਼ੇ ਦੀਆਂ ਸਿਧਾਂਤਕ ਥਿਊਰੀਆਂ ਅਤੇ ਸਿੱਖਣ-ਪ੍ਰੀਕ੍ਰਿਆ ਨੂੰ ਸ਼ਪਸ਼ੱਟ ਕਰਨਾ ਸੀ। ਇਹਨਾਂ ਪੇਸ਼ਕਾਰੀਆਂ ਵਿੱਚ ਮੁੱਖ ਵਕਤਾ ਦੇ ਤੌਰ ਤੇ ਡਾ. ਜਸਵਿੰਦਰ ਸਿੰਘ, ਸ਼ਿਖਸ਼ਾ ਰਤਨ, ਸਟੇਟ ਐਵਾਰਡੀ, ਗਵਰਨਰ ਐਵਾਰਡੀ, ਨੈਸ਼ਨਲ ਐਵਾਰਡੀ ਤੇ ਸਰਕਾਰੀ ਸੀਨੀਅਰ ਸਕੂਲ ਕਲਿਆਣ ਵਿੱਖੇ ਨਿਯੁਕਤ ਲੈਕਚਰਾਰ ਸ਼ਾਮਿਲ ਹੋਏ।

ਇਸ ਮੌਕੇ ਤੇ ਬੋਲਦਿਆ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ ਵਿਗਿਆਨਕ ਸੋਚ ਵਿਕਸਿਤ ਕਰਨਾ ਤੇ ਸਾਡੇ ਰੀਰਾਂ, ਵਾਤਾਵਰਣ ਤੇ ਇਸ ਬ੍ਰਹਿਮੰਡ ਦੇ ਰਾਜ਼ ਖੋਲਣ ਲਈ ਵਿਗਿਆਨਕ ਨਜ਼ਰੀਆ ਬਣਾਉਣਾ ਅਹਿਮ ਹੈ।ਉਹਨਾਂ ਕਿਹਾ ਕਿ ਇਸ ਲਈ ਅਜਿਹੀਆਂ ਪੇਸ਼ਕਾਰੀਆਂ ਵਿਦਿਆਰਥੀਆਂ ਨੂੰ ਸਾਇੰਸ ਪ੍ਰਤੀ ਹਾਂ-ਪੱਖੀ ਰੁਖ ਅਪਨਾਉਣ ਤੇ ਬਿਹਤਰ ਤਰੀਕੇ ਨਾਲ ਸਿੱਖਣ ਲਈ ਪ੍ਰੇਰਿਤ ਕਰਦੀਆਂ ਹਨ। ਇਸ ਮੌਕੇ ਤੇ ਡਾ. ਕਵਿਤਾ, ਮੁਖੀ ਫਿਜ਼ਿਕਸ ਵਿਭਾਗ, ਡਾ: ਸੰਜੇ ਕੁਮਾਰ (ਡੀਨ ਭੌਤਿਕ ਵਿਗਿਆਨ), ਡਾ: ਕੁਲਦੀਪ ਕੁਮਾਰ (ਡੀਨ ਲਾਈਫ਼ ਸਾਇੰਸਜ਼), ਡਾ: ਵਰੁਣ ਜੈ (ਮੁਖੀ ਗਣਿਤ ਵਿਭਾਗ) ਅਤੇ ਡਾ.ਪੂਜਾ ਨੇ ਰਿਸੋਰਸ ਪਰਸਨ ਨੂੰ ਸਨਮਾਨਿਤ ਕੀਤਾ।ਉਹਨਾਂ ਨਾਲ  ਭੌਤਿਕ ਵਿਗਿਆਨ ਦੇ ਫੈਕਲਟੀ ਮੈਂਬਰ ਡਾ: ਪੂਜਾ, ਡਾ: ਪਲਵਿੰਦਰ ਕੌਰ ਅਤੇ ਡਾ: ਮਨਪ੍ਰੀਤ ਕੌਰ ਵੀ ਸ਼ਾਮਿਲ ਹੋਏ । ਇਸ ਮੌਕੇ ਡਾ: ਵੀਰਪਾਲ ਕੌਰ (ਮੁਖੀ ਪੰਜਾਬੀ ਵਿਭਾਗ), ਡਾ: ਵਨੀਤ ਕੌਰ (ਮੁਖੀ ਅੰਗਰੇਜ਼ੀ ਵਿਭਾਗ), ਡਾ: ਭਾਨਵੀ ਵਧਾਵਨ (ਮੁਖੀ, ਜ਼ੂਆਲੋਜੀ ਵਿਭਾਗ) ਅਤੇ ਡਾ: ਟੀਨਾ ਪਾਠਕ (ਬਾਇਓ-ਤਕਨਾਲੋਜੀ ਵਿਭਾਗ) ਨੇ ਵੀ ਸ਼ਿਰਕਤ ਕੀਤੀ।

ਡਾ.ਜਸਵਿੰਦਰ ਸਿੰਘ ਨੇ ਬਹੁਤ ਸਰਲ ਤੇ ਪ੍ਰਭਾਵੀ ਤਰੀਕੇ ਨਾਲ ਵਿਗਿਆਨਕ ਥਿਊਰੀਆਂ ਅਤੇ ਸਿਧਾਤਾਂ ਬਾਰੇ ਵਿਆਖਿਆ ਕੀਤੀ ਤੇ ਉਹਨਾਂ ਨੂੰ ਬਹੁਤ ਸਾਰੇ ਸਾਇੰਸ ਦੇ ਪ੍ਰਯੋਗਾਂ ਰਾਹੀ ਸਮਝਣ ਵਿੱਚ ਮਦੱਦ ਕੀਤੀ। ਉਹਨਾਂ ਨੇ ਆਪਣੀ ਖਾਸ ਵਿਗਿਆਨਕ ਸ਼ੈਲੀ ਰਾਹੀ ਵਿਦਿਆਰਥੀਆਂ ਦੀ ਦਿਲਚਸਪੀ ਲਗਾਤਾਰ ਬਣਾ ਕੇ ਰੱਖੀ ਤੇ ਉਹਨਾਂ ਨੂੰ ਹਰ ਕੁਦਰਤੀ ਵਰਤਾਰੇ ਨੂੰ ਨੀਝ ਲਾ ਕੇ ਸਿੱਖਣ ਲਈ ਕਿਹਾ।

ਫਿਜ਼ਿਕਸ ਸੁਸਾਇਟੀ ਦੇ ਵਿਦਿਆਰਥੀ ਰਾਹੁਲ ਸ਼ਰਮਾ ਅਤੇ ਅਮਰੀਕ ਸਿੰਘ (ਬੀ.ਐੱਸ.ਸੀ, ਨਾਨ-ਮੈਡੀਕਲ ਭਾਗ ਤੀਜਾ ਜਾ) ਨੇ ਸਟੇਜ ਪ੍ਰਬੰਧਨ ਕੀਤਾ। ਵਿਦਿਆਰਥੀ ਤਰਨਪ੍ਰੀਤ ਕੌਰ (ਬੀ.ਐੱਸ.ਸੀ, ਨਾਨ-ਮੈਡੀਕਲ ਭਾਗ ਤੀਜਾ) ਨੇ ਮੁੱਖ ਮਹਿਮਾਨ ਨਾਲ ਰਸਮੀ ਜਾਣ-ਪਛਾਣ ਕਰਵਾਈ ਤੇ ਧੰਨਵਾਦ ਦਾ ਮਤਾ ਅਮਰੀਕ ਸਿੰਘ (ਬੀ.ਐੱਸ.ਸੀ, ਨਾਨ-ਮੈਡੀਕਲ ਭਾਗ ਤੀਜਾ) ਨੇ ਪੇਸ਼ ਕੀਤਾ।

Scroll to Top