ਮੈਡੀਕਲ ਵਿਦਿਆਰਥੀਆਂ ਨੂੰ ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗ ਸ਼ੁਰੂ

ਮੈਡੀਕਲ ਵਿਦਿਆਰਥੀਆਂ ਨੂੰ ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗ ਸ਼ੁਰੂ
ਪਟਿਆਲਾ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਡਾਇਰੈਕਟਰ ਪ੍ਰਿੰਸੀਪਲ, ਮੈਡੀਕਲ ਕਾਲਜ, ਡਾਕਟਰ ਰਾਜਨ ਸਿੰਗਲਾ ਅਤੇ ਮੈਡੀਕਲ ਸੁਪਰਡੈਂਟ, ਰਾਜਿੰਦਰਾ ਹਸਪਤਾਲ ਡਾਕਟਰ ਗਰੀਸ ਸਾਹਣੀ ਵਲੋਂ, ਆਪਣੇ ਸਾਰੇ ਵਿਦਿਆਰਥੀਆਂ ਨੂੰ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਕਰਵਾਉਣ ਲਈ, ਭਾਰਤੀਯ ਰੈਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੂੰ ਬੇਨਤੀ ਪੱਤਰ ਦੇ ਕੇ ਹਰ ਸ਼ਨੀਵਾਰ ਹਸਪਤਾਲ ਵਿਖੇ 50-50 ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਟ੍ਰੇਨਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ। ਕਾਕਾ ਰਾਮ ਵਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਲਈ, ਇਹ ਬਹੁਤ ਸਨਮਾਨ ਦੇ ਅਵਸਰ ਹਨ ਕਿ ਸੇਵਾ ਮੁਕਤ ਹੋਕੇ ਵੀ ਉਨ੍ਹਾਂ ਵਲੋਂ ਵਿਦਿਆਰਥੀਆਂ ਅਧਿਆਪਕਾਂ ਪੁਲਿਸ ਫੈਕਟਰੀ ਕਰਮਚਾਰੀਆਂ ਐਨ. ਐਸ. ਐਸ. ਵੰਲਟੀਅਰਾਂ ਐਨ. ਸੀ. ਸੀ. ਕੇਡਿਟਜ ਅਤੇ ਹੁਣ, ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਦੀ ਟ੍ਰੇਨਿੰਗ ਦੇ ਕੇ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਅਵਸਰ ਦਿਤੇ ਜਾ ਰਹੇ ਹਨ। ਇਸ ਤੋਂ ਪਹਿਲਾਂ, ਏ ਡੀ ਜੀ ਪੀ ਪੰਜਾਬ ਪੁਲਿਸ ਟਰੇਫਿਕ ਚੰਡੀਗੜ੍ਹ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਕਾਕਾ ਰਾਮ ਵਰਮਾ ਵਲੋਂ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਵੱਖ ਵੱਖ ਜ਼ਿਲ੍ਹਿਆਂ ਵਿਖੇ ਜਾ ਕੇ ਜ਼ਖਮੀਆਂ ਦੀ ਸੇਵਾ ਸੰਭਾਲ ਦੀ ਫਸਟ ਏਡ ਸੀ ਪੀ ਆਰ ਟ੍ਰੇਨਿੰਗ ਦਿੱਤੀ ਸੀ ਕਿਉਂਕਿ ਹਸਪਤਾਲਾਂ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਸਾਹ ਜਾਂ ਦਿਲ ਦੇ ਬੰਦ ਹੋਣ, ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣ ਕਾਰਨ, ਵੱਧ ਖੂਨ ਨਿਕਲਣ ਕਾਰਨ, ਸਾਹ ਨਾਲੀ ਵਿੱਚ ਬਾਹਰੀ ਚੀਜ਼ ਫਸਣ, ਗੈਸਾਂ ਧੂੰਏਂ ਪਾਣੀ ਮੱਲਵੇ ਵਿਚ ਫ਼ਸੇ ਰਹਿਣ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਕਾਰਨ, ਪੀੜਤਾਂ ਦੀ ਕੁੱਝ ਮਿੰਟਾਂ ਵਿੱਚ ਹੀ ਮੋਤਾਂ ਹੋ ਰਹੀਆਂ ਹਨ ਜਦਕਿ ਠੀਕ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਕਰਕੇ, ਪੀੜਤਾਂ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਹੈ। ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਕਾਰਨ, ਕੁਝ ਮਿੰਟਾਂ ਵਿੱਚ ਹੀ ਪ੍ਰਾਪਰਟੀਆਂ ਅਤੇ ਗੱਡੀਆਂ ਸੜਕੇ ਰਾਖ ਹੋ ਰਹੀਆਂ ਹਨ। ਕਿਉਂਕਿ ਲੋਕਾਂ ਨੂੰ ਫਸਟ ਏਡ ਅਤੇ ਫਾਇਰ ਸੇਫਟੀ ਦੀ ਟ੍ਰੇਨਿੰਗ ਨਹੀਂ ਹੁੰਦੀ ਅਤੇ ਉਹ ਐਂਬੂਲੈਂਸਾਂ ਫਾਇਰ ਬ੍ਰਿਗੇਡ ਨੂੰ ਉਡੀਕਦੇ ਰਹਿੰਦੇ ਹਨ ।

Leave a Comment

Your email address will not be published. Required fields are marked *

Scroll to Top