ਪਟਿਆਲਾ : ਪੰਜਾਬੀਆਂ ਦਾ ਹਰਮਨ-ਪਿਆਰਾ ਮੈਗਜ਼ੀਨ ‘ਸੋਚ ਦੀ ਸ਼ਕਤੀ’ ਵੱਲੋਂ ਮਿਤੀ 25 ਸਤੰਬਰ, 2025 ਨੂੰ ਆਪਣੇ 21ਵੇਂ ਵਰ੍ਹੇ ਵਿਚ ਸਫ਼ਲਤਾਪੂਰਵਕ ਪ੍ਰਵੇਸ਼ ਕਰਨ ਮੌਕੇ ਅਦਾਰੇ ਵੱਲੋਂ ਇਹ ਖ਼ੁਸ਼ੀ ਆਪਣੇ ਪੰਜਾਬੀ-ਪ੍ਰੇਮੀਆਂ ਨਾਲ ਸਾਂਝੀ ਕਰਨ ਹਿੱਤ ਛੋਟੀ ਬਾਰਾਦਰੀ, ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ।
ਸਮਾਗਮ ਸ. ਭਗਵੰਤ ਸਿੰਘ ਮਣਕੂ ਐਮ.ਡੀ. ਮਣਕੂ ਇੰਡਸਟਰੀ ਭਾਦਸੋਂ ਜੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਅਤੇ ਸਮਾਗਮ ਦੇ ਮੁੱਖ ਮਹਿਮਾਨ ਬੀਬਾ ਜੈ ਇੰਦਰ ਕੌਰ ਅਤੇ ਵਿਸ਼ੇਸ਼ ਮਹਿਮਾਨ ਸ. ਗੁਰਦੇਵ ਸਿੰਘ ਸਨ, ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਸਮਾਗਮ ਵਿਚ ਆਪਣਾ ਬੇਸ਼ਕੀਮਤੀ ਸਮਾਂ ਕੱਢ ਕੇ ਸ਼ਮੂਲੀਅਤ ਕਰਨ ’ਤੇ ਮੁੱਖ ਸੰਪਾਦਕ ਦਲਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਧੰਨਵਾਦ ਅਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਸ. ਭਗਵੰਤ ਸਿੰਘ ਮਾਣਕੂ ਅਤੇ ਸਮਾਗਮ ਦੇ ਮੁੱਖ ਮਹਿਮਾਨਾਂ ਨੇ ਮੈਗਜ਼ੀਨ ‘ਸੋਚ ਦੀ ਸ਼ਕਤੀ’ ਦੇ 21ਵੇਂ ਵਰ੍ਹੇ ਵਿਚ ਸਫ਼ਲਤਾਪੂਰਵਕ ਪ੍ਰਵੇਸ਼ ਕਰਨ ਦੀਆਂ ਮੁਬਾਰਕਾਂ ਦਿਤੀਆਂ ਅਤੇ ਅੱਗੋਂ ਅਦਾਰੇ ਦੀਆਂ ਹੋਰ ਤਰੱਕੀਆਂ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸ਼ੁਭ ਅਵਸਰ ’ਤੇ ਸੰਪਾਦਕ ਦਲਜੀਤ ਸਿੰਘ ਅਰੋੜਾ ਦੀ ਪੁਸਤਕ ‘ਸਥਿਤੀਆਂ-ਪ੍ਰਸਥਿਤੀਆਂ’ ਵੀ ਰਿਲੀਜ਼ ਕੀਤੀ ਗਈ।
ਇਸ ਮੌਕੇ ਜਿਨ੍ਹਾਂ ਕਵੀਆਂ ਨੇ ਹਾਜ਼ਰੀ ਲਗਵਾਈ ਉਨ੍ਹਾਂ ਵਿਚ ਲੇਖਿਕਾ ਵਿਮਲਾ ਗੁਗਲਾਨੀ, ਕਿਰਨ, ਬਾਬੂ ਰਾਮ ਦੀਵਾਨਾ, ਭਗਤ ਰਾਮ ਰੰਗੜਾ, ਵਿਨੈ ਲੁਥਰਾ, ਹਰਕੇਸ਼ ਹੈਰਤ, ਅਮਰਿੰਦਰ ਸਿੰਘ ਬਜਾਜ ਅਤੇ ਰਜਨੀ ਸ਼ਰਮਾ ਨੇ ਸ਼ਾਮਿਲ ਸਨ।