ਪਟਿਆਲਾ, 23 ਅਕਤੂਬਰ — ਵਿਸ਼ਵਕਰਮਾ ਦਿਵਸ ਦੇ ਪਵਿੱਤਰ ਮੌਕੇ ‘ਤੇ ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਵਿਸ਼ਵਕਰਮਾ ਮੰਦਰਾਂ ਵਿੱਚ ਨਤਸਤਮਕ ਹੋ ਕੇ ਸ਼ਹਿਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਮੇਅਰ ਗੋਗੀਆ ਨੇ ਰਾਜਪੁਰਾ ਰੋਡ, ਲਾਹੌਰੀ ਗੇਟ ਅਤੇ ਸਰਹੰਦੀ ਗੇਟ ਵਿਖੇ ਸਥਿਤ ਵਿਸ਼ਵਕਰਮਾ ਮੰਦਰਾਂ ਵਿੱਚ ਦਰਸ਼ਨ ਕਰਨ ਮਗਰੋਂ ਮੰਦਰ ਕਮੇਟੀਆਂ ਨਾਲ ਵੀ ਵਿਸ਼ੇਸ਼ ਟੂਰ ਤੇ
ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਵਿਸ਼ਵਕਰਮਾ ਜੀ ਸਿਰਜਣਹਾਰ ਤੇ ਮਿਹਨਤ ਦੇ ਪ੍ਰਤੀਕ ਹਨ। ਉਨ੍ਹਾਂ ਦੇ ਆਦਰਸ਼ ਸਾਨੂੰ ਸਮਾਜ ਅਤੇ ਸ਼ਹਿਰ ਦੀ ਭਲਾਈ ਲਈ ਨਿਰੰਤਰ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਵਿਕਾਸ ਅਤੇ ਸਫਾਈ ਪ੍ਰਣਾਲੀ ਨੂੰ ਹੋਰ ਸੁਧਾਰਨ ਲਈ ਨਗਰ ਨਿਗਮ ਵੱਲੋਂ ਕਈ ਨਵੇਂ ਕਦਮ ਚੁੱਕੇ ਜਾ ਰਹੇ ਹਨ।
ਮੇਅਰ ਨੇ ਸ਼ਹਿਰਵਾਸੀਆਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸ਼ਹਿਰ ਦੇ ਹਰ ਹਿੱਸੇ ਵਿੱਚ ਸਮਾਨ ਵਿਕਾਸ ਉਨ੍ਹਾਂ ਦੀ ਪਹਿਲ ਹੈ ਅਤੇ ਉਹ ਇਸ ਦਿਸ਼ਾ ਵਿੱਚ ਪੂਰੇ ਦਿਲ ਨਾਲ ਜੁਟੇ ਹੋਏ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਐਮ.ਸੀ. ਮਨਦੀਪ ਵਿਰਦੀ, ਬਲਾਕ ਪ੍ਰਧਾਨ ਕ੍ਰਿਸ਼ਨ ਕੁਮਾਰ, ਬਲਾਕ ਪ੍ਰਧਾਨ ਸੁਸ਼ੀਲ ਮਿਡਾ, ਮੇਅਰ ਸੈਕਟਰੀ ਰਜਿੰਦਰ ਮੋਹਨ, ਲੱਕੀ ਲਹਿਲ ਅਤੇ ਸਰਬਦੀਪ ਸਿੰਘ ਵੀ ਮੌਜੂਦ ਸਨ। ਉਪਰੋਕਤ ਸਾਰਿਆਂ ਨੇ ਵੀ ਮੰਦਰਾਂ ਵਿੱਚ ਅਰਦਾਸ ਕਰਕੇ ਸ਼ਹਿਰ ਦੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ।