ਰਾਜਿੰਦਰਾ ਹਸਪਤਾਲ ਦੇ ਸਹਿਯੋਗ ਨਾਲ ਮੋਦੀ ਕਾਲਜ  ਵਿਖੇ ਖ਼ੂਨਦਾਨ ਕੈਂਪ ਆਯੋਜਿਤ

ਪਟਿਆਲਾ, 16 ਫਰਵਰੀ, 2026 : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਕਾਲਜ ਕੈਂਪਸ ਵਿੱਚ ਇੱਕ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ।  ਇਹ ਕੈਂਪ ਕਾਲਜ ਦੇ ਐਨ.ਐੱਸ.ਐੱਸ, ਐਨ.ਸੀ.ਸੀ ਵਿੰਗਾਂ ਅਤੇ ਰੈੱਡ ਰਿਬਨ ਕਲੱਬ ਦੁਆਰਾ ‘ਖ਼ੂਨਦਾਨ-ਮਹਾਂ ਦਾਨ’ ਦੀ ਧਾਰਨਾ ਨੂੰ ਉਤਸ਼ਾਹਿਤ ਕਰਨ ਅਤੇ ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਦਰ ਕਾਰਨ ਖ਼ੂਨ ਦੀਆਂ ਯੂਨਿਟਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਲਗਾਇਆ ਗਿਆ ਸੀ। ਇਸ ਖ਼ੂਨਦਾਨ ਕੈਂਪ ਦੌਰਾਨ 53 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ।

ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਮੌਕੇ ਤੇ ਮੈਡੀਕਲ ਟੀਮ ਦਾ ਕੈਂਪਸ ਪਹੁੰਚਣ ਤੇ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਖ਼ੂਨ-ਦਾਨ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਮੋਦੀ ਕਾਲਜ ਸਮਾਜਿਕ ਭਲਾਈ ਅਤੇ ਜਨ-ਮਾਨਸ ਦੀ ਸੇਵਾ ਲਈ ਸਮਰਪਿਤ ਹੈ।

ਇਸ ਕੈਂਪ ਦੀ ਵਿਵਸਥਾ ਵਿੱਚ ਮੈਡੀਕਲ ਟੀਮ ਦੀ ਅਗਵਾਈ ਡਾ. ਮਰਿਆਦਾ ਅਤੇ ਸ਼੍ਰੀ ਸੁਖਵਿੰਦਰ ਸਿੰਘ ਨੇ ਕੀਤੀ।  ਡਾ. ਸੰਜੀਵ ਸ਼ਰਮਾ, ਡਾ. ਦਵਿੰਦਰ ਸਿੰਘ ਅਤੇ ਡਾ. ਗਗਨਦੀਪ ਕੌਰ ਦੀ ਅਗਵਾਈ ਵਾਲੀ ਐਨ.ਐੱਸ.ਐੱਸ ਟੀਮ ਨੇ ਕੈਂਪ ਦੇ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਫਲਾਇੰਗ ਅਫ਼ਸਰ ਡਾ. ਸੁਮੀਤ ਕੁਮਾਰ, ਲੈਫ਼ਟੀਨੈਂਟ ਡਾ. ਰੋਹਿਤ ਸਚਦੇਵਾ ਅਤੇ ਲੈਫ਼ਟੀਨੈਂਟ ਡਾ. ਨਿਧੀ ਰਾਣੀ ਗੁਪਤਾ ਦੀ ਅਗਵਾਈ ਵਾਲੀ ਐਨ.ਸੀ.ਸੀ ਟੀਮ ਨੇ ਵੀ ਵਿਦਿਆਰਥੀਆਂ ਨੂੰ ਕੈਂਪ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਤੇ ਖ਼ੂਨਦਾਨ ਕਰਨ ਵਾਲੇ ਫੈਕਲਟੀ ਮੈਂਬਰਾਂ ਵਿੱਚ ਡਾ. ਰੋਹਿਤ ਸਚਦੇਵਾ, ਡਾ. ਵਰੁਨ ਜੈਨ ਅਤੇ ਡਾ. ਸੰਜੀਵ ਸ਼ਰਮਾ ਸ਼ਾਮਲ ਸਨ ਅਤੇ ਗੈਰ-ਅਧਿਆਪਨ ਸਟਾਫ਼ ਵਿੱਚੋਂ ਸ੍ਰੀ ਜੈਕੀ, ਸ੍ਰੀ ਬਿੰਦਰ ਅਤੇ ਜਗਮੀਤ ਸਿੰਘ ਨੇ ਵੀ ਖ਼ੂਨਦਾਨ ਕੀਤਾ।

Scroll to Top