ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਟੇਲੈਂਟ ਹੰਟ-2024 ਦਾ ਸ਼ਾਨਦਾਰ ਆਯੋਜਨ
ਪਟਿਆਲਾ: ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਉਹਨਾਂ ਦੇ ਸਿਰਜਣਾਤਮਕ ਅਤੇ ਕਲਾਤਮਕ ਹੁਨਰ ਦਾ ਪ੍ਰਦਰਸ਼ਣ ਕਰਨ ਲਈ ਇੱਕ ਰਚਨਾਤਮਕ ਪਲੇਟਫਾਰਮ ਮੁਹਈਆ ਕਰਾਉਣ ਦੇ ਉਦੇਸ਼ ਤਹਿਤ ਦੋ ਰੋਜ਼ਾਂ ‘ਟੈਲੈਂਟ ਹੰਟ – 2024’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਉਚੇਚੇ ਤੌਰ ਤੇ ਡਾ. ਰਜਿਤ ਓੁਬਰਾਏ, ਕਮਿਸ਼ਨਰ, ਨਗਰ ਨਿਗਮ, ਪਟਿਆਲਾ ਨੇ ਕੀਤਾ। ਇਸ ਸਮਾਰੋਹ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡਾ. ਸਤੀਸ਼ ਵਰਮਾ, ਸਾਬਕਾ ਡਾਇਰੈਕਟਰ ਯੁਵਕ ਭਲਾਈ ਸੇਵਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਨ, ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਕੀਤੀ ਗਈ।
ਕਾਲਜ ਪ੍ਰਿੰਸੀਪਲ ਡਾ.ਨੀਰਜ ਗੋਇਲ ਨੇ ਮੁੱਖ ਮਹਿਮਾਨ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਟੇਲੈਂਟ-ਹੰਟ-2024 ਸਾਡੇ ਵਿਦਿਆਰਥੀਆਂ ਦੀ ਰਚਨਾਤਮਕ ਸਮਰੱਥਾ ਅਤੇ ਕਲਾਤਮਕ ਹੁਨਰ ਨੂੰ ਵਿਕਸਤ ਕਰਨ ਲਈ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਲਜ ਆਪਣੇ ਵਿਦਿਆਰਥੀਆਂ ਨੂੰ ਨਾ ਸਿਰਫ਼ ਭਵਿੱਖ ਦੇ ਨੇਤਾਵਾਂ ਵਜੋਂ, ਸਗੋਂ ਰਚਨਾਤਮਕ ਅਤੇ ਕਲਾਤਮਕ ਮਨੁੱਖ ਵਜੋਂ ਵਿਕਸਤ ਕਰਨ ਲਈ ਵੀ ਵਚਨਬੱਧ ਹੈ।
ਪ੍ਰੋ. ਨੀਨਾ ਸਰੀਨ, ਕਾਮਰਸ ਵਿਭਾਗ ਦੇ ਮੁਖੀ ਅਤੇ ਡੀਨ ਸਹਿ-ਅਕਾਦਮਿਕ ਗਤੀਵਿਧੀਆਂ ਨੇ ਮੁੱਖ ਮਹਿਮਾਨ, ਬਾਹਰੋਂ ਆਏ ਮਹਿਮਾਨਾਂ ਅਤੇ ਵੱਖ-ਵੱਖ ਮੁਕਾਬਲਿਆਂ ਲਈ ਰੱਖੇ ਗਏ ਵਿਸ਼ਿਆਂ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਰਚਨਾਤਮਕ, ਸਾਹਿਤਕ ਅਤੇ ਕਲਾਤਮਕ ਗੁਣਾਂ ਨੂੰ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ।
ਮੁੱਖ ਮਹਿਮਾਨ ਡਾ.ਰਜਿਤ ਓੁਬਰਾਏ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੋਦੀ ਕਾਲਜ ਨੇ ਅਕਾਦਮਿਕ ਉੱਤਮਤਾ ਅਤੇ ਰਚਨਾਤਮਕ ਗੁਣਾਂ ਵਿਚਕਾਰ ਸੰਤੁਲਨ ਕਾਇਮ ਰੱਖਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਆਪਣੇ ਕੈਰੀਅਰ ਵਿੱਚ ਸਫਲਤਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਪ੍ਰਤਿਭਾ ਖੋਜ ਮੁਕਾਬਲੇ ਵਿੱਚ 450 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮਾਗਮ ਦੌਰਾਨ ਭਾਸ਼ਣ, ਲੋਕ ਗੀਤ, ਗ਼ਜ਼ਲ, ਕਵਿਤਾ ਉਚਾਰਨ, ਕੁਇਜ਼, ਫਾਈਨ ਆਰਟਸ ਅਤੇ ਫੋਟੋਗ੍ਰਾਫੀ ਵਰਗੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਪੱਛਮੀ ਗੀਤ (ਸੋਲੋ) ਅਤੇ ਲੋਕ ਗੀਤ ਦੇ ਵਰਗ ਵਿੱਚ ਵੀ ਮੁਕਾਬਲੇ ਕਰਵਾਏ ਗਏ। ਗਿੱਧਾ, ਰਵਾਇਤੀ ਲੋਕ ਗੀਤਾਂ ਅਤੇ ‘ਭੰਡ’ ਪ੍ਰੋਗਰਾਮ ਦੇ ਵਿਸ਼ੇਸ਼ ਆਕਰਸ਼ਣ ਸਨ।
ਫਾਈਨ ਆਰਟਸ ਦੇ ਸਿਰਜਣਾਤਮਕ ਮੁਕਾਬਲਿਆਂ ਵਿੱਚ ਪੰਜਾਬੀ ਸੱਭਿਆਚਾਰ ਦੇ ਵਿਸ਼ੇ ‘ਤੇ ਕੋਲਾਜ਼ ਮੇਕਿੰਗ ਵਿੱਚ ਮੁਕਤੀ ਮਲਿਕ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਦੁਲਹਨਾਂ ਲਈ ਮਹਿੰਦੀ ਅਤੇ ਭਾਰਤ ਦੇ ਵੱਖ-ਵੱਖ ਤਿਉਹਾਰਾਂ ‘ਤੇ ਆਧਾਰਿਤ ਮਹਿੰਦੀ ਡਿਜ਼ਾਈਨ ਵਿੱਚ ਸਿਮਰਨ ਕੌਰ ਪਹਿਲੇ ਸਥਾਨ ‘ਤੇ ਰਹੀ। ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿਸ਼ੇ ‘ਤੇ ਆਧਾਰਿਤ ਕਾਰਟੂਨ ਮੇਕਿੰਗ ‘ਚ ਰਿਧੀਮਾ ਨੇ ਪਹਿਲਾ ਸਥਾਨ ਜਿੱਤਿਆ ਅਤੇ ਜਸਲੀਨ ਕੌਰ ਆਨ ਦਾ ਸਪਾਟ ਪੇਂਟਿੰਗ ਮੁਕਾਬਲੇ ‘ਚ ਪਹਿਲੇ ਸਥਾਨ ‘ਤੇ ਰਹੀ ।
ਮੁਕਾਬਲਿਆਂ ਵਿੱਚੋਂ ਆਂਚਲ ਨੇ ‘ਏਕ ਭਾਰਤ. ਸਮਰੱਥ ਭਾਰਤ’ ਅਤੇ ‘ਯੂਥ ਫੈਸਟੀਵਲ’ ਦੀ ਥੀਮ ਨੂੰ ਦਰਸਾਉਂਦੇ ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕੈਂਪਸ ਵਿੱਚ ਸੁੰਦਰ ਫੁੱਲਾਂ ਅਤੇ ਕੀੜੇ-ਮਕੌੜਿਆਂ ਦੀ ਥੀਮ ‘ਤੇ ਆਧਾਰਿਤ ਫੋਟੋਗ੍ਰਾਫੀ ਵਿੱਚ ਯਸ਼ ਸ਼ਰਮਾ ਪਹਿਲੇ ਸਥਾਨ ‘ਤੇ ਰਿਹਾ।
ਗੁਰਮੁਖ ਸਿੰਘ ਨੇ ਕਲੇਅ ਮਾਡਲਿੰਗ ਵਿੱਚ ‘ਟੂ ਫਿਗਰ ਇਨ ਐਕਸ਼ਨ’ ਅਤੇ ‘ਮਿੱਟੀ ਦੇ ਖਿਡੋਨੇ’ ਵਿੱਚ ਮੂਰਤੀ ਬਣਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇੰਸਟਾਲੇਸ਼ਨ ਡਿਸਪਲੇਅ ਦਾ ਇੱਕ ਵਿਸ਼ੇਸ਼ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਰੀਆ, ਰਿਸ਼ਵ ਅਤੇ ਸਹਿਜਪ੍ਰੀਤ ਦੀ ਟੀਮ ਨੇ ਭਾਰਤੀ ਵਿਰਸੇ ਤੇ ਅਧਾਰਿਤ ਤਿਉਹਾਰਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਲੋਕ ਕਲਾਵਾਂ (ਲੋਕ ਕਲਾ) ਮੁਕਾਬਲਿਆਂ ਦੇ ਵਰਗ ਵਿੱਚ ਨੀਸ਼ੂ ਨੇ ਨਾਲਾ ਬੰਨਣਾ ਮੁਕਾਬਲੇ ਵਿੱਚ ਪਹਿਲਾ ਅਤੇ ਪੂਜਾ ਰਾਣੀ ਨੇ ਪਰਾਦਾਂ ਬਣਾਉਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਇੰਨੂ ਬਣਾਉਣ ਵਿੱਚ ਰਾਜਵੀਰ ਕੌਰ ਨੇ ਪਹਿਲਾ ਅਤੇ ਪੀੜੀ੍ਹ ਬਣਾਉਣ ਵਿੱਚ ਲਵਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਕਰੋਸ਼ੀਆ ਵਿੱਚ ਇਸ਼ਮੀਤ ਕੌਰ ਨੇ ਪਹਿਲਾ ਜਦਕਿ ਕਢਾਈ ਵਿੱਚ ਲਵਪ੍ਰੀਤ ਕੌਰ ਅਤੇ ਸਨਾ ਪਰਵੀਨ ਨੇ ਮਿਲਕੇ ਪਹਿਲਾ ਸਥਾਨ ਹਾਸਲ ਕੀਤਾ। ਵਿਸ਼ਾਕਾ ਨੇ ਖਿੱਦੋ ਬਣਾਉਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਬੁਲੰਦੀ ਨੇ ਰੰਗੋਲੀ ਬਣਾਉਣ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਮੁਕਾਬਲਿਆਂ ਦੇ ਜੱਜ ਪ੍ਰੋ. ਨੀਨਾ ਸਰੀਨ, ਪ੍ਰੋ. ਵੀਨੂ ਜੈਨ ਡਾ. ਸੁਖਦੇਵ ਸਿੰਘ, ਡਾ. ਰੋਹਿਤ ਸਚਦੇਵਾ, ਡਾ. ਨਿਧੀ ਗੁਪਤਾ, ਡਾ. ਦੀਪਿਕਾ, ਡਾ. ਹੀਨਾ ਸਚਦੇਵਾ, ਡਾ. ਗਗਨਦੀਪ ਕੌਰ, ਡਾ. ਚੇਤਨਾ ਸ਼ਰਮਾ ਸਨ ਙ ਪ੍ਰੋ. ਪ੍ਰਿਅੰਕਾ ਸਿੰਗਲਾ, ਪ੍ਰੋ. ਯੋਗਿਤਾ ਸਿੰਗਲਾ, ਪ੍ਰੋ. ਪਰਮਜੀਤ ਕੌਰ, ਪ੍ਰੋ. ਹਰਸਿਮਰਨ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਨ।
ਜਨਰਲ ਨਾਲਿਜ ਕੁਇਜ਼ ਮੁਕਾਬਲੇ ਵਿੱਚ ਬਲਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਨਕੀਰਤ ਸਿੰਘ ਦੂਜੇ ਸਥਾਨ ‘ਤੇ ਰਿਹਾ। ਸੱਭਿਆਚਾਰਕ ਕੁਇਜ਼ ਮੁਕਾਬਲੇ ਵਿੱਚ ਗੁਰਮੁੱਖ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਅਮਰੀਕ ਸਿੰਘ ਦੂਜੇ ਸਥਾਨ ਤੇ ਰਿਹਾ।ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਬਲਜੀਤ ਸਿੰਘ ਨੇ ਪ੍ਰਾਪਤ ਕੀਤਾ ਅਤੇ ਦੂਸਰਾ ਸਥਾਨ ਅਮਨਜੀਤ ਕੌਰ ਤੇ ਮੁਕਤੀ ਨੇ ਸਾਂਝੇ ਤੌਰ ਤੇ ਹਾਸਿਲ ਕੀਤਾ।ਕਵਿਤਾ ਉਚਾਰਣ ਵਿੱਚ ਪਹਿਲਾ ਸਥਾਨ ਗੁਰਜੰਟ ਸਿੰਘ ਅਤੇ ਅੰਜਲੀ ਨੇ ਜਿੱਤਿਆ ਅਤੇ ਦੂਜਾ ਸਥਾਨ ਨਿਕੀਤਾ ਨੇ ਜਿੱਤਿਆ।
ਸ਼ੁਭਾਗਿਨੀ ਸ਼ਰਮਾ ਅਤੇ ਮੁਹੰਮਦ ਸਾਰੰਗ ਨੇ ਸਾਂਝੇ ਤੌਰ ਤੇ ਗੀਤ/ਗਜ਼ਲ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਪੱਛਮੀ ਵੋਕਲ ਗੀਤ (ਸੋਲੋ) ਵਿੱਚ ਵੀ ਸ਼ੁਭਾਗਿਨੀ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਪੰਜਾਬੀ ਲੋਕ ਨਾਚ ਗਿੱਧਾ, ਲੋਕ ਗੀਤ ਅਤੇ ਵਿਸ਼ੇਸ਼ ਆਈਟਮਾਂ ਜਿਵੇਂ ਕਿ ਭੰਡ, ਮਾਈਮ ਅਤੇ ਸਕਿੱਟ ਵੀ ਪ੍ਰਸਤੁਤ ਕੀਤੇ ਗਏ, ਜਿਹੜੇ ਕਿ ਥੀਏਟਰ ਇੰਚਾਰਜ ਡਾ. ਰਾਜੀਵ ਸ਼ਰਮਾ ਦੀ ਦੇਖ–ਰੇਖ ਹੇਠ ਤਿਆਰ ਕਰਵਾਏ ਗਏ ਸਨ।
ਕਵਿਤਾ ਉਚਾਰਨ ਲਈ ਡਾ. ਦੀਪਕ ਕੁਮਾਰ, ਡਾ. ਰੁਪਿੰਦਰ ਸ਼ਰਮਾ ਅਤੇ ਪ੍ਰੋ. ਤਨਵੀਰ ਕੌਰ ਜੱਜ ਸਨ । ਭਾਸ਼ਣ ਮੁਕਾਬਲੇ ਲਈ ਡਾ. ਭਾਨਵੀ ਵਧਾਵਨ, ਪ੍ਰੋ. ਵਨੀਤ ਕੌਰ ਅਤੇ ਡਾ. ਰੁਪਿੰਦਰ ਸ਼ਰਮਾ ਜੱਜ ਸਨ। ਪੱਛਮੀ ਸੋਲੋ ਗੀਤ ਦੇ ਜੱਜ ਪ੍ਰੋ.(ਸ੍ਰੀਮਤੀ) ਜਗਦੀਪ ਕੌਰ, ਡਾ. ਹਰਮੋਹਨ ਸ਼ਰਮਾ ਅਤੇ ਡਾ. ਮੁਹੰਮਦ ਹਬੀਬ ਸਨ। ਲੋਕ ਗੀਤ/ਗੀਤ ਗ਼ਜ਼ਲ ਦੇ ਜੱਜ ਡਾ. ਹਰਮੋਹਨ ਸ਼ਰਮਾ, ਡਾ. ਮੁਹੰਮਦ ਹਬੀਬ, ਡਾ. ਮਨਪ੍ਰੀਤ ਕੌਰ (ਭੌਤਿਕ ਵਿਗਿਆਨ ਵਿਭਾਗ) ਸਨ।
ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਡਾ. ਵਨੀਤ ਕੌਰ, ਡਾ. ਭਾਨਵੀ ਵਧਾਵਨ ਅਤੇ ਡਾ. ਰੁਪਿੰਦਰ ਸਿੰਘ ਨੇ ਮੰਚ ਸੰਚਾਲਨ ਕੀਤਾ ।
ਡਾ. ਅਜੀਤ ਕੁਮਾਰ, ਕਾਲਜ ਰਜਿਸਟਰਾਰ ਅਤੇ ਡਾ. ਕੁਲਦੀਪ ਕੁਮਾਰ, ਪ੍ਰੀਖਿਆ ਕੰਟਰੋਲਰ ਨੇ ਜੇਤੂਆਂ ਦੀ ਸ਼ਲਾਘਾ ਕੀਤੀ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਜਸਵੀਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।