ਮੀਂਹ ਪੈਣ ਨਾਲ ਦਿੱਲੀ ਵਾਸੀਆਂ ਨੂੰ ਮਿਲੀ ਰਾਹਤ
ਦਿੱਲੀ ਦੇ ਕਈ ਇਲਾਕਿਆਂ `ਚ ਭਾਰੀ ਮੀਂਹ ਕਾਰਨ ਮੌਸਮ ਵਿਚ ਆਈ ਤਬਦੀਲੀ
ਨਵੀਂ ਦਿੱਲੀ : ਹੱਦ ਨਾਲੋਂ ਵਧ ਗਰਮੀ ਨਾਲ ਹੀ ਨਹੀਂ ਬਲਕਿ ਪਾਣੀ ਦੇ ਸੰਕਟ ਨਾਲ ਜੂਝ ਰਹੇ ਦਿੱਲੀ ਦੇ ਲੋਕਾਂ ਨੂੰ ਅੱਜ ਉਸ ਸਮੇਂ ਇਕ ਵੱਡੀ ਰਾਹਤ ਮਿਲੀ ਜਦੋਂ ਦਿੱਲੀ ਦੇ ਕਈ ਇਲਾਕਿਆਂ ਵਿਚ ਮੀਂਹ ਪਿਆ। ਮੀਂਹ ਕਾਰਨ ਸ਼ਹਿਰਾਂ ਜਿਵੇਂ ਗਾਜ਼ੀਆਬਾਦ, ਨੋਇਡਾ, ਗੁਰੂਗ੍ਰਾਮ ਆਦਿ ਦਾ ਮੌਸਮ ਵੀ ਬਦਲ ਗਿਆ ਹੈ। ਇੱਥੇ ਅਸਮਾਨ ਬੱਦਲਵਾਈ ਹੈ।