ਮਿਲਿੰਗ ਪਾਲਸੀ ਨੂੰ ਤਰਕਸੰਗਤ ਬਣਾਇਆ ਜਾਵੇ : ਹਰਸਿਮਰਤ ਬਾਦਲ

ਮਿਲਿੰਗ ਪਾਲਸੀ ਨੂੰ ਤਰਕਸੰਗਤ ਬਣਾਇਆ ਜਾਵੇ : ਹਰਸਿਮਰਤ ਬਾਦਲ
ਚੰਡੀਗੜ੍ਹ : ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਆਗਾਮੀ ਝੋਨੇ ਦੀ ਫਸਲ ਦੇ ਭੰਡਾਰ ਲਈ ਗੋਦਾਮ ਖਾਲੀ ਕਰਨ ਦੀ ਮੰਗ ਕੀਤੀ ਮਿਲਿੰਗ ਪਾਲਿਸੀ ਨੂੰ ਤਰਕਸੰਗਤ ਬਣਾਇਆ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸ਼ੈਲਰ ਮਾਲਕਾਂ ਨੂੰ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਪਿਛਲੇ ਸਾਲ ਚਾਵਲ ਦੇ ਭੰਡਾਰ ਵਾਲੇ ਗੋਦਾਮਾਂ ਨੂੰ ਜਲਦੀ ਖਾਲੀ ਕਰਨ ਦੀ ਮੰਗ ਕਰਦੇ ਹਨ ਅਤੇ ਸੰਸਦ ਵਿੱਚ ਇਸ ਮੁੱਦੇ ਨੂੰ ਉਠਾਉਂਦੇ ਹੋਏ ਬਠਿੰਡੇ ਦੀ ਐਮ. ਪੀ. ਨੇ ਕਿਹਾ ਕਿ 2023-24 ਸੀਜ਼ਨ ਦਾ ਚਾਵਲ ਅਜੇ ਵੀ ਗੋਦਾਮਾਂ ਵਿਚ ਪਿਆ ਹੈ ਕਿਉਂਕਿ ਭਾਰਤੀ ਖਾਦ ਨਿਗਮ (ਐਫ. ਸੀ. ਆਈ.) ਵਲੋਂ ਲੋੜੀਂਦੇ ਰੇਕਾਂ ਦੀ ਵਿਵਸਕਾ ਕਰਕੇ ਇਸ ਨੂੰ ਸੂਬੇ ਤੋਂ ਬਾਹਰ ਨਹੀਂ ਭੇਜ ਸਕਿਆ ਹੈ। ਉਨ੍ਹਾਂ ਗੋਦਾਮਾਂ ਤੋਂ ਚਾਵਲ ਨੂੰ ਤੁਰੰਤ ਸ਼ਿਫਟ ਕਰਨ ਦੀ ਮੰਗ ਕੀਤੀ ਤਾਂ ਕਿ ਆਉਣ ਵਾਲੇ ਦੋ ਮਹੀਨਿਆਂ ਵਿਚ ਕੱਟੀ ਜਾਨ ਵਾਲੀ ਝੋਨੇ ਦੀ ਫਸਲ ਦੇ ਭੰਡਾਰ ਲਈ ਜਗ੍ਹਾ ਬਣਾਈ ਜਾ ਸਕੇ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਲਈ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾ ਕਿਹਾ ਕਿ ਝੋਨੇ ਦੀ ਮਿਲਿੰਗ ਜੋ ਨਵੰਬਰ ਵਿਚ ਸ਼ੁਰੂ ਹੋਣੀ ਸੀ, ਉਹ ਜਨਵਰੀ ਵਿਚ ਸ਼ੁਰੂ ਹੋਈ ਕਿਉਂਕਿ ਸਰਕਾਰ ਫੋਰਟੀਫਾਈਡ ਚਾਵਲ ਕਰਨੇਲ ਨਿਰਮਾਤ ਚੁਣਨ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਮਿਲਿੰਗ ਦੀ ਆਖਰੀ ਮਿਤੀ 31 ਜੁਲਾਈ ਸੀ ਪਰ ਹੁਣ ਤੱਕ 15 ਲੱਖ ਟਨ ਦੀ ਡਲੀਵਰੀ ਹੋਣੀ ਬਾਕੀ ਹੋਣ ਕਾਰਨ ਉਨ੍ਹਾਂ ਨੇ ਇਸ ਦੀ ਡਿਲੀਵਰੀ ਦੀ ਤਾਰੀਕ ਇਕ ਮਹੀਨੇ ਤੋਂ 31 ਅਗਸਤ ਤੱਕ ਕਰਨ ਦੀ ਅਪੀਲ ਕੀਤੀ ਹੈ। ਬੀਬਾ ਬਾਦਲ ਨੇ ਕਿਹਾ ਕਿ ਝੋਨੇ ਦੀ ਸ਼ੁਰੂਆਤੀ ਕਿਸਮਾਂ ਤੋਂ ਤਿਆਰ ਚਾਵਲ ਮਿਲਿੰਗ ਕਿਸਮਾਂ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਕਿਸਮਾਂ ਤੋਂ ਔਸਤ ਮਿਲਿੰਗ ਅਨੁਪਾਤ 62 ਕਿਲੋਗ੍ਰਾਮ ਪ੍ਰਤੀ ਕੁਇੰਟਲ ਹੈ ਜੋ ਐਫ. ਸੀ. ਆਈ. ਵਲੋਂ ਸਵਿਕਾਰਤ 67 ਕਿਲੋਗ੍ਰਾਮ ਅਨੁਪਾਤ ਤੋਂ ਬੇਹੱਦ ਘੱਟ ਹੈ। ਉਨ੍ਹਾਂ ਇਸ ਅਨੁਪਾਤ ਨੂੰ ਫਿਰ ਤੋਂ ਨਿਰਧਾਰਿਤ ਕਰਨ ਦੀ ਅਪੀਲ ਕੀਤੀ ਤਾਂਕਿ ਮਿਲ ਮਾਲਕਾਂ ਨੂੰ ਨੁਕਸਾਨ ਨਾ ਹੋਣਾ ਯਕੀਨੀ ਬਣਾਇਆ ਜਾ ਸਕੇ।

Leave a Comment

Your email address will not be published. Required fields are marked *

Scroll to Top