ਮਾਸਟਰ ਸਲੀਮ ਨੇ ਹਿੰਦੂ ਸਮਾਜ ਤੋਂ ਮੰਗੀ ਮਾਫ਼ੀ ?

ਮਾਸਟਰ ਸਲੀਮ ਨੇ ਹਿੰਦੂ ਸਮਾਜ ਤੋਂ ਮੰਗੀ ਮਾਫ਼ੀ ?
ਹੁਸ਼ਿਆਰਪੁਰ, 19 ਅਕਤੂਬਰ 2023 : ਅੱਜ ਹੁਸ਼ਿਆਰਪੁਰ ਚ ਧਾਰਮਿਕ ਕਲਾਕਾਰ ਮਾਸਟਰ ਸਲੀਮ ਪਹੁੰਚੇ ਜਿਥੇ ਉਨ੍ਹਾਂ ਵੱਲੋਂ ਮਾਤਾ ਵੈਸ਼ਨੋ ਦੇਵੀ ਮੰਦਿਰ ਚ ਨਤਮਸਤਕ ਹੋ ਕੇ ਹਿੰਦੂ ਸਮਾਜ ਤੋਂ ਮਾਫੀ ਮੰਗੀ, ਮਾਸਟਰ ਸਲੀਮ ਨੇ ਕਿਹਾ ਕੀ ਉਹ ਹਿੰਦੂ ਧਰਮ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਨ l ਕਿਉਂ ਕੇ ਹਿੰਦੂ ਧਰਮ ਨੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ, ਸਲੀਮ ਨੇ ਕਿਹਾ ਕੇ ਅੱਗੇ ਤੋਂ ਧਿਆਨ ਰੱਖਣਗੇ ਕੀ ਕੋਈ ਗੱਲ ਅਜਿਹੀ ਨਾ ਬੋਲਣ ਜਿਸ ਨਾਲ ਕਿਸੇ ਦੇ ਮਾਨ ਨੂੰ ਠੇਸ ਪਹੁੰਚੇ ਉਨ੍ਹਾਂ ਕਿਹਾ ਕੀ ਉਹ ਸਨਾਤਨੀ ਧਰਮ ਦੇ ਹਨ l ਤੇ ਇਸ ਧਰਮ ਦੀ ਉਨ੍ਹਾਂ ਵੱਲੋਂ ਬਹੁਤ ਸੇਵਾ ਵੀ ਕੀਤੀ ਗਈ ਹੈ ਤੇ ਇਹ ਜੋ ਗਲਤੀ ਹੋਈ ਹੈ ਉਸ ਲਈ ਉਹ ਮਾਫੀ ਮੰਗਦੇ ਨੇ ਤੇ ਅੱਗੇ ਤੋਂ ਉਹ ਧਿਆਨ ਰੱਖਣਗੇ ਉਨ੍ਹਾਂ ਹੋਰਨਾਂ ਕਲਾਕਾਰਾਂ ਨੂੰ ਵੀ ਬੇਨਤੀ ਕੀਤੀ ਕੀ ਉਹ ਮਰਯਾਦਾ ਚ ਰਹਿ ਕੇ ਹੀ ਜਾਗਰਣ ਚ ਗਾਉਣ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਹੁਸ਼ਿਆਰਪੁਰ ਚ ਹੋਣ ਜਾ ਰਹੇ 21 ਅਕਤੂਬਰ ਨੂੰ ਜਾਗਰਣ ਚ ਜ਼ਰੂਰ ਆਉਣ ਤੇ ਉਸਨੂੰ ਪਿਆਰ ਦੇਣ l

Leave a Comment

Your email address will not be published. Required fields are marked *

Scroll to Top