ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਡਾਇਗਨੋਸਟਿਕ ਕਿਟ ਸਬੰਧੀ ਦਿੱਤੀ ਗਈ ਟ੍ਰੇਨਿੰਗ

ਪਟਿਆਲਾ 28 ਅਕਤੂਬਰ –  ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੇ ਕਾਨਫਰੰਸ ਹਾਲ ਵਿਖੇ ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਦੀ ਅਗਵਾਈ ਹੇਠ ਆਯੂਸ਼ਮਾਨ ਆਰੋਗਿਆ ਕੇਂਦਰਾ ਦੇ ਕਮਿਊਨਿਟੀ ਹੇਲਥ ਅਫਸਰਾਂ ਨੂੰ ਛੇ ਤਰ੍ਹਾਂ ਦੇ ਡਾਇਗਨੋਸਟਿਕ ਟੈਸਟ ਸਬੰਧੀ ਟ੍ਰੇਨਿੰਗ ਕਰਵਾਈ ਗਈ।

ਇਸ ਮੌਕੇ ਬੋਲਦਿਆਂ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਬਲਕਾਰ ਸਿੰਘ ਨੇ ਕਿਹਾ ਕਿ ਸਾਰੇ ਆਯੂਸ਼ਮਾਨ ਕੇਂਦਰਾ ਵਿੱਚ ਛੇ ਤਰ੍ਹਾਂ ਦੇ ਡਾਇਗਨੋਸਟਿਕ ਟੇਸਟ ਕੀਤੇ ਜਾਣਗੇ ਅਤੇ ਇਸ ਸਬੰਧੀ ਡਾਇਗਨੋਸਟਿਕ ਕਿਟਸ ਮੁਹੱਇਆ ਕੀਤੀਆ ਜਾਣਗੀਆਂ ਜਿਵੇਂ ਕਿ ਹੀਮੋਗਲੋਬਿਨ ਮੀਟਰ, ਸਟਰਿਪਸ ਅਤੇ ਲੈਨਸੇਟ, ਮਲੇਰੀਆ ਕਿਟਸ, ਐਚ.ਆਈ.ਵੀ ਸਿਫਲਿਜ਼ ਡਿਊਲ ਕਿਟਸ, HbsAg ਕਿਟਸ, ਐਚ.ਸੀ.ਵੀ ਕਿਟਸ ਅਤੇ ਸਾਲਟ ਟੇਸਟਿੰਗ ਕਿਟ।

ਸਾਰੇ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਇਹਨਾਂ ਕਿਟਸ ਦੀ ਵਰਤੋਂ ਬਾਰੇ ਅੱਗੇ ਮ.ਪੀ.ਐਚ.ਵੀ ਮੇਲ ਅਤੇ ਫੀਮੇਲ, ਆਸ਼ਾ ਫੇਸਿਲੀਟੇਟਰ ਅਤੇ ਆਸ਼ਾ ਵਰਕਰਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਡਾ.ਅਮਨਦੀਪ ਕੌਰ ਪੈਥੋਲੋਜਿਸਟ ਸਿਵਲ ਹਸਪਤਾਲ ਰਾਜਪੁਰਾ ਅਤੇ ਡੀ.ਪੀ.ਐਮ ਰਿਤਿਕਾ ਗਰੋਵਰ ਵੱਲੋਂ ਮਲੇਰੀਆ, ਕੇਅਰ ਕੰਪੇਨੀਅਨ ਪ੍ਰੋਗਰਾਮ ਅਤੇ ਮੋਬਾਈਲ ਕੇਅਰ ਕੰਪੇਨੀਅਨ ਐਪ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਵਿਕਾਸ ਗੋਇਲ, ਸੀਨੀਅਰ ਐਸੋਸੀਏਟ ਨੂਰਾ ਐਸੋਸੀਏਸ਼ਨ ਸ਼ਿਲਿੰਦਰ ਕੁਮਾਰ, ਕੇਅਰ ਕੰਪੇਨੀਅਨ ਪ੍ਰੋਗਰਾਮ ਕੁਆਰਡੀਨੇਟਰ ਮਨਪ੍ਰੀਤ ਕੌਰ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਜਸਜੀਤ ਕੌਰ  ਅਤੇ ਸਮੂਹ ਮਾਸ ਮੀਡੀਆ ਵਿੰਗ ਦੀ ਟੀਮ ਹਾਜਰ ਸਨ।

Scroll to Top