ਮਨੂੰ ਭਾਕਰ ਦੇ ਪਿਤਾ ਨੇ ਨੀਰਜ ਚੋਪੜਾ ਨਾਲ ਮਨੂੰ ਭਾਕਰ ਦੇ ਰਿਸ਼ਤੇ ਦੀਆਂ ਅਫਵਾਹਾਂ ਨੂੰ ਕੀਤਾ ਕਲੀਅਰ
ਨਵੀਂ ਦਿੱਲੀ : ਪ੍ਰਸਿੱਧ ਖਿਡਾਰੀ ਨੀਰਜ ਚੋਪੜਾ ਤੇ ਪ੍ਰਸਿੱਧ ਖਿਡਾਰਨ ਮਨੂੰ ਭਾਕਰ ਦੇ ਵਿਆਹ ਦੀਆਂ ਫੈਲ ਰਹੀਆਂ ਅਫਵਾਹਾਂ ਤੇ ਗੱਲ ਕਰਦਿਆਂ ਮਨੁੰ ਭਾਕਰ ਦੇ ਪਿਤਾ ਨੇ ਇਸ ਗੱਲ ਨੂੰ ਗਲਤ ਕਰਾਰ ਦਿੱਤਾ। ਦੱਸਣਯੋਗ ਹੈ ਕਿ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 2024 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ, ਜਦਕਿ ਨਿਸ਼ਾਨੇਬਾਜ਼ ਮਨੂ ਭਾਕਰ ਨੇ 2 ਕਾਂਸੀ ਦੇ ਤਗਮੇ ਜਿੱਤੇ ਸਨ। ਨੀਰਜ ਨੇ ਜੈਵਲਿਨ ਥ੍ਰੋਅ ਵਿੱਚ ਤਮਗਾ ਜਿੱਤਿਆ ਸੀ। ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮਹਿਲਾ ਸਿੰਗਲਜ਼ ਅਤੇ ਟੀਮ ਮੁਕਾਬਲਿਆਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ।