ਭਾਰੀ ਚਟਾਨ ਫੌਜ ਦੇ ਵਾਹਨ ਤੇ ਡਿੱਗੀ, ਦੋ ਸ਼ਹੀਦ

ਦਿਲੀ, 31 ਜੁਲਾਈ : ਭਾਰਤ ਚੀਨ ਸਰਹਦ ਵਿਖੇ ਫੌਜ ਦੇ ਇਕ ਵਾਹਨ ਉਪਰ ਭਾਰੀ ਚਟਾਨ ਡਿਗਣ ਕਾਰਨ ਵੱਡਾ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿਚ ਦੋ ਫੌਜੀਆਂ ਦੇ ਸ਼ਹੀਦ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਗਲਵਾਨ ਦੇ ਚਾਰਬਾਗ ਖੇਤਰ ਵਿੱਚ ਇੱਕ ਵੱਡੀ ਚੱਟਾਨ ਫੌਜ ਦੇ ਵਾਹਨ ‘ਤੇ ਡਿੱਗਣ ਨਾਲ ਦੋ ਫੌਜ ਦੇ ਜਵਾਨ ਸ਼ਹੀਦ ਹੋ ਗਏ।

ਇਨ੍ਹਾਂ ਵਿੱਚ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਵੀ ਸ਼ਾਮਲ ਸਨ। ਇਸ ਦੁਖਦਾਈ ਹਾਦਸੇ ਵਿੱਚ ਦੋ ਹੋਰ ਸੈਨਿਕ ਵੀ ਜ਼ਖਮੀ ਹੋ ਗਏ।

ਪਠਾਨਕੋਟ ਦੇ ਬਹਾਦਰ ਪੁੱਤਰ, 33 ਸਾਲਾ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ, ਬੁੱਧਵਾਰ ਸਵੇਰੇ ਫਾਇਰਿੰਗ ਰੇਂਜ ਜਾਂਦੇ ਸਮੇਂ ਲੈਂਡ ਸਲਾਈਡਿੰਗ ਕਾਰਨ ਆਪਣੀ ਜਾਨ ਦੇ ਗਏ।

ਫੌਜ ਦੀ 14ਵੀਂ ਹਾਰਸ ਰੈਜੀਮੈਂਟ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ, ਜੋ ਕਿ ਪਠਾਨਕੋਟ ਦੇ ਅਬਰੋਲ ਨਗਰ ਦੇ ਰਹਿਣ ਵਾਲੇ ਸਨ, ਜੰਮੂ-ਕਸ਼ਮੀਰ ਵਿੱਚ ਲੱਦਾਖ ਨਾਲ ਲੱਗਦੀ ਭਾਰਤ-ਚੀਨ ਸਰਹੱਦ ‘ਤੇ ਤਾਇਨਾਤ ਸਨ। ਉਨਾਦੀ ਇਸ ਤਰ੍ਹਾਂ ਅਚਾਨਦਕ ਸਹੀਦੀ ਕਾਰਨ ਪਰਿਵਾਰ ਵਾਲਿਆਂ ਅੰਦਰ ਭਾਰੀ ਦੁੱਖ ਹੈ।

Leave a Comment

Your email address will not be published. Required fields are marked *

Scroll to Top