ਭਾਰਤ ਵਿਚ ਰਹਿ ਰਹੇ ਪਾਕਿਸਤਾਨੀ ਪਤੀ ਤੇ ਬੰਦਲਾਦੇਸ਼ੀ ਪਤਨੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
ਬੈਂਗਲੁਰੂ : ਪੁਲਸ ਵਲੋਂ ਇਕ ਵਿਅਕਤੀ ਜੋ ਕਿ ਬੰਗਲਾਦੇਸ਼ੀ ਮਹਿਲਾ ਦੇ ਨਾਲ ਸ਼ੌਹਰ ਬਣ ਕੇ ਰਹਿ ਰਿਹਾ ਸੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਪਕੜਿਆ ਗਿਆ ਵਿਅਕਤੀ ਪਾਕਿਸਤਾਨੀ ਅਤੇ ਉਸਦੀ ਪਤਨੀ ਬਣ ਕੇ ਉਸਦੇ ਨਾਲ ਰਹਿ ਰਹੀ ਮਹਿਲਾ ਬੰਗਲਾਦੇਸ਼ੀ ਹੈ। ਪਾਕਿਸਤਾਨੀ ਪਤੀ ਅਤੇ ਬੰਗਲਾਦੇਸ਼ੀ ਪਤਨੀ 10 ਸਾਲਾਂ ਤੋਂ ਭਾਰਤ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ। ਹੁਣ ਬੈਂਗਲੁਰੂ ‘ਚ ਇਕ ਹੋਰ ਪਤੀ-ਪਤਨੀ ਨਾਲ ਜੁੜੀ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਪਾਕਿਸਤਾਨੀ ਪਤੀ-ਪਤਨੀ ਫਰਜ਼ੀ ਹਾਲਾਤਾਂ ਵਿਚ ਪਿਛਲੇ ਅੱਠ ਸਾਲਾਂ ਤੋਂ ਗੁਪਤ ਰੂਪ ਵਿਚ ਭਾਰਤ ਵਿਚ ਰਹਿ ਰਹੇ ਸਨ। ਉਨ੍ਹਾਂ ਦੀ ਅਸਲੀਅਤ ਕੋਈ ਨਹੀਂ ਜਾਣਦਾ ਸੀ। ਪਰ ਇੱਕ ਵਿਅਕਤੀ ਕਾਰਨ ਉਨ੍ਹਾਂ ਦੀ ਸੱਚਾਈ ਸਾਹਮਣੇ ਆ ਗਈ। ਦਰਅਸਲ, ਬੇਂਗਲੁਰੂ ਵਿੱਚ ਫਰਜ਼ੀ ਹਿੰਦੂ ਨਾਵਾਂ ਨਾਲ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਖਿਲਾਫ ਪੁਲਿਸ ਕਾਰਵਾਈ ਦੇਖੀ ਗਈ ਸੀ। ਪੁਲਿਸ ਨੇ ਬੁੱਧਵਾਰ ਨੂੰ ਇਕ ਪਾਕਿਸਤਾਨੀ ਜੋੜੇ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੀ 17 ਸਾਲਾ ਧੀ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਇਨ੍ਹਾਂ ਕੋਲੋਂ 3 ਮੋਬਾਈਲ, ਆਧਾਰ ਕਾਰਡ, ਪਾਸਪੋਰਟ, ਇੱਕ ਪੈਨ ਕਾਰਡ ਅਤੇ ਦੋ ਵੋਟਰ ਆਈਡੀ ਕਾਰਡ ਬਰਾਮਦ ਕੀਤੇ ਹਨ। ਇਹ ਸਾਰੇ ਦਸਤਾਵੇਜ਼ ਫਰਜ਼ੀ ਦੱਸੇ ਜਾ ਰਹੇ ਹਨ। ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਗ੍ਰਿਫਤਾਰ ਪਾਕਿਸਤਾਨੀ ਨਾਗਰਿਕ ਦੇ ਇਸ਼ਾਰੇ ‘ਤੇ ਪੁਲਸ ਨੇ ਸਈਦ ਤਾਰਿਕ (53) ਅਤੇ ਉਸ ਦੀ ਪਤਨੀ ਅਨੀਲਾ (48) ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਨ੍ਹਾਂ ਦੀ ਬੇਟੀ ਨੂੰ ਹਿਰਾਸਤ ‘ਚ ਲਿਆ ਗਿਆ। ਦਰਅਸਲ, ਪੁਲਿਸ ਨੇ ਹਾਲ ਹੀ ਵਿੱਚ ਰਾਸ਼ਿਦ ਅਲੀ ਸਿੱਦੀਕੀ (48) ਨੂੰ ਗ੍ਰਿਫ਼ਤਾਰ ਕੀਤਾ ਸੀ। ਰਸ਼ੀਦ ਅਲੀ ਸਿੱਦੀਕੀ ਸ਼ੰਕਰ ਸ਼ਰਮਾ ਦੇ ਨਾਂ ‘ਤੇ ਗੁਪਤ ਅਤੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ। ਉਸ ਦੇ ਨਾਲ ਉਸ ਦੀ ਬੰਗਲਾਦੇਸ਼ੀ ਪਤਨੀ ਅਤੇ ਉਸ ਦੇ ਮਾਤਾ-ਪਿਤਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।ਪੁਲਿਸ ਅਨੁਸਾਰ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਨਾਗਰਿਕ ਸਈਦ ਤਾਰਿਕ ਦਾ ਪਰਿਵਾਰ ਅੱਠ ਸਾਲ ਪਹਿਲਾਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਆਇਆ ਸੀ। ਪਹਿਲਾਂ ਇਹ ਪਰਿਵਾਰ ਕੇਰਲ ਦੇ ਕੋਚੀ ਵਿੱਚ ਰਹਿੰਦਾ ਸੀ। ਪਰ ਇਹ ਪਰਿਵਾਰ ਚਾਰ ਸਾਲ ਪਹਿਲਾਂ ਬੇਂਗਲੁਰੂ ਸ਼ਿਫਟ ਹੋ ਗਿਆ ਸੀ। ਉਸ ਬਾਰੇ ਕਿਸੇ ਨੂੰ ਕੋਈ ਖ਼ਬਰ ਨਹੀਂ ਸੀ। ਸਈਅਦ ਤਾਰਿਕ ਇੱਕ ਪ੍ਰਚਾਰਕ ਹੈ ਅਤੇ ਜ਼ਿਆਦਾਤਰ ‘ਤੇ ਧਾਰਮਿਕ ਉਪਦੇਸ਼ ਦਿੰਦਾ ਹੈ।ਦੋਸ਼ ਹੈ ਕਿ ਇਸ ਪਰਿਵਾਰ ਦਾ ਖਰਚਾ ਅਲਤਾਫ ਅਹਿਮਦ ਨੇ ਚੁੱਕਿਆ ਸੀ, ਜਿਸ ਨੂੰ ਹਾਲ ਹੀ ‘ਚ ਚੇਨਈ ‘ਚ ਆਪਣੀ ਪਤਨੀ ਅਤੇ ਦੋ ਹੋਰਾਂ ਨਾਲ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਦੇ ਮੁਤਾਬਕ ਅਲਤਾਫ ਮਹਿੰਦੀ ਫਾਊਂਡੇਸ਼ਨ ਇੰਟਰਨੈਸ਼ਨਲ ਦੀ ਤਰਫੋਂ ਹਰ ਮਹੀਨੇ ਤਾਰਿਕ ਨੂੰ ਉਸ ਦੇ ਉਪਦੇਸ਼ ਲਈ 25,000 ਰੁਪਏ ਦਿੰਦਾ ਸੀ। ਪੁਲਿਸ ਹੁਣ ਗੈਰ-ਕਾਨੂੰਨੀ ਪਾਕਿਸਤਾਨੀ ਨਾਗਰਿਕਾਂ ਦੇ ਫੰਡਿੰਗ ਰੂਟਾਂ ਦੀ ਜਾਂਚ ਕਰ ਰਹੀ ਹੈ ਅਤੇ ਕਰਨਾਟਕ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਹੋਰ ਪਾਕਿਸਤਾਨੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।