ਭਾਰਤ-ਰੂਸ ਰਣਨੀਤਕ ਸੰਬੰਧਾਂ ਨੂੰ ਨਵੀਂ ਗਤੀ: ਪੂਤਿਨ ਦੋ ਦਿਨਾ ਦੌਰੇ ’ਤੇ

ਵੀਂ ਦਿੱਲੀ, 4 ਦਸੰਬਰ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀਰਵਾਰ ਨੂੰ ਭਾਰਤ ਦੇ ਦੋ ਦਿਨਾ ਦੌਰੇ ’ਤੇ ਪਹੁੰਚ ਰਹੇ ਹਨ। ਭਾਰਤ–ਅਮਰੀਕਾ ਸੰਬੰਧਾਂ ਵਿੱਚ ਆਏ ਨਵੇਂ ਤਣਾਅ ਦੇ ਮੱਦੇਨਜ਼ਰ ਪੂਤਿਨ ਦਾ ਇਹ ਦੌਰਾ ਦੋਨਾਂ ਦੇ ਰਣਨੀਤਕ ਅਤੇ ਆਰਥਿਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪੂਤਿਨ ਦਾ ਰਸਮੀ ਸਵਾਗਤ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਭਾਰਤ-ਰੂਸ ਦੀ 23ਵੀਂ ਸਿਖਰ ਵਾਰਤਾ ਹੋਵੇਗੀ। ਇਸ ਕੂਟਨੀਤਿਕ ਮੀਟਿੰਗ ਦੌਰਾਨ ਰੱਖਿਆ, ਵਪਾਰ, ਊਰਜਾ ਅਤੇ ਹੋਰ ਦੋਪੱਖੀ ਮੁੱਦੇ ਮੁੱਖ ਚਰਚਾ ਵਿਸ਼ੇ ਰਹਿਣਗੇ। ਦੋਵੇਂ ਆਗੂਆਂ ਦੀ ਮੁਲਾਕਾਤ ’ਤੇ ਪੱਛਮੀ ਦੇਸ਼ਾਂ ਦੀ ਵੀ ਨਜ਼ਰ ਟਿਕੀ ਹੋਈ ਹੈ।

ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸ਼ਾਮ ਰੂਸੀ ਰਾਸ਼ਟਰਪਤੀ ਲਈ ਨਿੱਜੀ ਭੋਜ ਦਾ ਆਯੋਜਨ ਕਰਨਗੇ। ਜਿਵੇਂ ਹੀ ਪੂਤਿਨ ਸ਼ਾਮ ਕਰੀਬ 4:30 ਵਜੇ ਦਿੱਲੀ ਪਹੁੰਚਣਗੇ, ਉਸ ਤੋਂ ਕੁਝ ਹੀ ਘੰਟਿਆਂ ਵਿੱਚ ਦੋਵੇਂ ਨੇਤਾ ਰਾਤ ਦੇ ਖਾਣੇ ਦੌਰਾਨ ਬੇਰੋਕ–ਟੋਕ ਗੱਲਬਾਤ ਕਰਨਗੇ, ਜਿਸਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

 

Scroll to Top