ਮੁੰਬਈ 10 ਅਕਤੂਬਰ : ਭਾਰਤ ਵਿਖੇ ਬਰਤਾਨੀਆ ਦੇ ਕੀਰ ਸਟਾਰਮਰ ਦੌਰੇ ਉਪਰ ਆਏ ਹੋਏ ਹਨ, ਹੁਣ ਉਨਾਵਲੋ ਭਾਰਤ ਦੇ ਨਾਲ ਕਰੋੜਾਂ ਦਾ ਰਖਿਆ ਸਮਝੌਤਾ ਕੀਤਾਗਿਆ ਹੈ। ਇਸਤੋ ਇਲਾਵਾ ਦੌਰੇ ਦੌਰਾਨ ਸਟਾਰਮਰ ਨੇ ਯਸ਼ਰਾਜ ਸਟੂਡੀਓ ਦਾ ਵੀ ਦੌਰਾ ਕੀਤਾ ਅਤੇ ਐਲਾਨ ਕੀਤਾ ਕਿ ਬਰਤਾਨੀਆ ਵਿਚ ਤਿੰਨ ਬੌਲੀਵੁੱਡ ਫ਼ਿਲਮਾਂ ਦੀ ਸ਼ੂਟਿੰਗ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਭਾਰਤ ਅਤੇ ਬਰਤਾਨੀਆ ਨੇ ਨਵੀਆਂ ਮਿਜ਼ਾਈਲਾਂ ਦੀ ਵਿਕਾਸ ਯੋਜਨਾ ਲਈ 35 ਕਰੋੜ ਪੌਂਡ ਦੇ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਦੋਵੇਂ ਦੇਸ਼ਾਂ ਵਿਚਾਲੇ ਅਹਿਮ ਖਣਿਜਾਂ ਵਿਚ ਸਹਿਯੋਗ ਅਤੇ ਭਾਰਤ ਵਿਚ ਯੂ.ਕੇ. ਅਧਾਰਤ ਯੂਨੀਵਰਸਿਟੀਆਂ ਦੇ ਨਵੇਂ ਕੈਂਪਸ ਖੋਲ੍ਹਣ ’ਤੇ ਵੀ ਸਹਿਮਤੀ ਬਣੀ ਹੈ।
ਇਹ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਵਿਚਾਲੇ ਮੁੰਬਈ ’ਚ ਹੋਈ। ਦੋਵੇਂ ਨੇ ਇਸ ਤੋਂ ਪਹਿਲਾਂ ਜੁਲਾਈ ਮਹੀਨੇ ਹੋਏ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਕੀਤੀ।
ਮੀਟਿੰਗ ਮਗਰੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਵੀਜ਼ਾ ਨਿਯਮਾਂ ਵਿਚ ਹਾਲੀਆ ਬਦਲਾਵਾਂ ਬਾਰੇ ਕੁਝ ਵੀ ਨਹੀਂ ਕਿਹਾ ਗਿਆ, ਹਾਲਾਂਕਿ ਇਹ ਬਦਲਾਅ ਭਾਰਤੀਆਂ ’ਤੇ ਅਸਰ ਪਾਉਣਗੇ।