ਭਾਰਤ ਦੌਰੇ ’ਤੇ ਲਿਓਨਲ ਮੈਸੀ, ਕੋਲਕਾਤਾ ਹਵਾਈ ਅੱਡੇ ’ਤੇ ਲੱਗਿਆ ਜਮਾਵੜਾ

ਕੋਲਕਾਤਾ , 13 ਦਸੰਬਰ :  ਅਰਜਨਟੀਨਾ ਦੇ ਵਿਸ਼ਵ ਪ੍ਰਸਿੱਧ ਫੁੱਟਬਾਲ ਸਟਾਰ ਲਿਓਨਲ ਮੈਸੀ ਸ਼ਨੀਵਾਰ ਸਵੇਰੇ ਭਾਰਤ ਦੌਰੇ ਤਹਿਤ ਕੋਲਕਾਤਾ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਵੇਰੇ ਦਾ ਸਮਾਂ ਹੋਣ ਦੇ ਬਾਵਜੂਦ, ਮੈਸੀ ਦੀ ਇੱਕ ਝਲਕ ਪਾਉਣ ਲਈ ਸੈਂਕੜੇ ਪ੍ਰਸ਼ੰਸਕ ਹਵਾਈ ਅੱਡੇ ’ਤੇ ਇਕੱਠੇ ਹੋ ਗਏ। ਲੋਕਾਂ ਦਾ ਇਨਾ ਵੱਡਾ ਜਮਾਵੜਾ ਦੇਖਣ ਨੂੰ ਮਿਲਿਆ ਕਿ ਚਾਰੇ ਪਾਸੇ ਟਰੈਫਿਕ ਜਾਮ ਹੋ ਗਿਆ।

ਜਿਕਰਯੋਗ ਹੈ ਕਿ ‘ਖੁਸ਼ੀ ਦੇ ਸ਼ਹਿਰ’ ਵਜੋਂ ਜਾਣੇ ਜਾਂਦੇ ਕੋਲਕਾਤਾ ਵਿੱਚ ਮੈਸੀ ਦੇ ਆਉਣ ਨਾਲ ਫੁੱਟਬਾਲ ਪ੍ਰੇਮੀਆਂ ਵਿੱਚ ਨਵਾਂ ਜੋਸ਼ ਭਰ ਗਿਆ ਹੈ। ਮੈਸੀ ਦੀ ਮੌਜੂਦਗੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੋਲਕਾਤਾ ਭਾਰਤ ਦੇ ਸਭ ਤੋਂ ਵੱਡੇ ਫੁੱਟਬਾਲ ਕੇਂਦਰਾਂ ਵਿੱਚੋਂ ਇੱਕ ਹੈ।

ਫੁੱਟਬਾਲ ਲਈ ਖਾਸ ਪਛਾਣ ਰੱਖਣ ਵਾਲੇ ਕੋਲਕਾਤਾ ਸ਼ਹਿਰ ਵਿੱਚ ਮੈਸੀ ਦੇ ਪਹੁੰਚਣ ਨਾਲ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਮੈਸੀ ਮਿਆਮੀ ਅਤੇ ਦੁਬਈ ਰਾਹੀਂ ਯਾਤਰਾ ਕਰਦੇ ਹੋਏ ਕੋਲਕਾਤਾ ਪਹੁੰਚੇ ਸਨ।

Scroll to Top