ਦਿੱਲੀ, 9 ਅਕਤੂਬਰ : ਹੁਣ ਭਾਰਤੀ ਥਲ ਸੈਨਾ ਦੇ ਸਾਰੇ ਜਵਾਨ ਅਤੇ ਅਧਿਕਾਰੀ ਨਵਾਂ ਫਿਟਨੇਸ ਟੈਸਟ ਦੇਣਗੇ। ਇਹ ਟੈਸਟ ਸਾਲ ਵਿੱਚ ਦੋ ਵਾਰ ਲਿਆ ਜਾਵੇਗਾ ਅਤੇ 60 ਸਾਲ ਤੱਕ ਦੇ ਸਾਰੇ ਕਰਮਚਾਰੀਆਂ ‘ਤੇ ਲਾਗੂ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ, ਨਵਾਂ ਫਰੇਮਵਰਕ ਅਗਨੀਵੀਰ ਤੋਂ ਲੈ ਕੇ ਜਨਰਲਾਂ ਤੱਕ ਸਾਰੇ ਰੈਂਕਾਂ ਲਈ ਸਰੀਰਕ ਮੁਲਾਂਕਣ ਲਾਜ਼ਮੀ ਕਰ ਦਿੰਦਾ ਹੈ। ਇਸ ਦੇ ਤਹਿਤ ਪੂਰੇ 13 ਲੱਖ ਜਵਾਨਾਂ ਵਾਲੇ ਬਲ ‘ਤੇ ਇਹ ਨੇਮ ਲਾਗੂ ਹੋਣਗੇ।
ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਨਵਾਂ ਸੰਯੁਕਤ ਸਰੀਰਕ ਟੈਸਟ (CPT), ਮੌਜੂਦਾ ਜੰਗੀ ਸਰੀਰਕ ਨਿਪੁੰਨਤਾ ਟੈਸਟ (BPET) ਅਤੇ ਫਿਜ਼ੀਕਲ ਪ੍ਰੌਫੀਸ਼ਿਐਂਸੀ ਟੈਸਟ (PPT) ਦਾ ਰਲੇਵਾਂ ਕਰਕੇ ਮੁਲਾਂਕਣ ਨੂੰ ਹੋਰ ਵਿਆਪਕ ਤੇ ਆਧੁਨਿਕ ਜੰਗੀ ਲੋੜਾਂ ਦੇ ਅਨੁਕੂਲ ਬਣਾਉਂਦਾ ਹੈ।