ਦਿੱਲੀ, 29 ਸਤੰਬਰ : ਭਾਰਤੀ ਕ੍ਰਿਕੇਟ ਟੀਮ ਵਲੋ ਹਾਲ ਹੀ ਵਿਚ ਪਾਕਿਸਤਾਨ ਨੂੰ ਮੈਚ ਦੌਰਾਨ ਕਰਾਰ ਹਾਰ ਦਿੱਤੀ ਗਈ ਸੀ, ਜਿਸਤੋ ਬਾਅਦ ਭਾਰਤੀ ਟੀਮ ਵਲੋ ਹਥ ਨਹੀ ਮਿਲਾਇਆ ਗਿਆ ਸੀ।
ਹੁਣ ਇਸ ਸਬੰਧੀ ਪਾਕਿਸਤਾਨ ਦੀ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਦਾ ਮੰਨਣਾ ਹੈ ਕਿ ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਖੇਡਦੇ ਸਮੇਂ ਭਾਰਤੀ ਟੀਮ ਦੀ ‘ਨੋ ਹੈਂਡਸ਼ੇਕ’ (ਹੱਥ ਨਾ ਮਿਲਾਉਣ) ਦੀ ਨੀਤੀ ਖੇਡ ਦਾ ਅਪਮਾਨ ਸੀ ਅਤੇ ਨੌਜਵਾਨ ਪ੍ਰਸ਼ੰਸਕਾਂ ਲਈ ਖੇਡ ਭਾਵਨਾ ਦੀ ਸਭ ਤੋਂ ਵਧੀਆ ਉਦਾਹਰਨ ਨਹੀਂ ਸੀ।
ਭਾਰਤ ਨੇ ਐਤਵਾਰ ਨੂੰ ਇੱਥੇ ਏਸ਼ੀਆ ਕੱਪ ਫਾਈਨਲ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਟੀ-20 ਫਾਰਮੈਟ ਵਿੱਚ ਆਪਣਾ ਦੂਜਾ ਟੂਰਨਾਮੈਂਟ ਖਿਤਾਬ ਜਿੱਤਿਆ।
ਪਾਕਿਸਤਾਨ ਦੇ ਕਪਤਾਨ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਭਾਰਤ ਨੇ ਇਸ ਟੂਰਨਾਮੈਂਟ ਵਿੱਚ ਜੋ ਕੀਤਾ ਉਹ ਬਹੁਤ ਨਿਰਾਸ਼ਾਜਨਕ ਹੈ। ਉਹ ਹੱਥ ਨਾ ਮਿਲਾ ਕੇ ਸਾਡਾ ਅਪਮਾਨ ਨਹੀਂ ਕਰ ਰਹੇ, ਉਹ ਕ੍ਰਿਕਟ ਦਾ ਅਪਮਾਨ ਕਰ ਰਹੇ ਹਨ। ਚੰਗੀਆਂ ਟੀਮਾਂ ਅਜਿਹਾ ਨਹੀਂ ਕਰਦੀਆਂ ਜੋ ਉਨ੍ਹਾਂ ਨੇ ਕੀਤਾ।’’