ਸਮਾਣਾ ਵਿੱਚ ਭਾਜਪਾ ਨੂੰ ਮਿਲੀ ਮਜ਼ਬੂਤੀ
ਭਾਜਪਾ ਦੀ ਵਿਕਾਸ ਕੇਂਦਰਿਤ ਨੀਤੀਆਂ ਕਾਰਨ ਪਾਰਟੀ ਨੂੰ ਪੰਜਾਬ ਭਰ ਵਿੱਚ ਮਿਲ ਰਿਹਾ ਭਰਵਾਂ ਹੁੰਗਾਰਾ – ਜੈ ਇੰਦਰ ਕੌਰ
ਪਟਿਆਲਾ, 16 ਜੂਨ
ਭਾਜਪਾ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਜੈ ਇੰਦਰ ਕੌਰ ਦੀ ਅਗਵਾਈ ਵਿੱਚ ਭਾਜਪਾ ਨੂੰ ਅੱਜ ਉਦੋਂ ਹੋਰ ਮਜ਼ਬੂਤੀ ਮਿਲੀ ਜਦੋਂ ਸਮਾਣਾ ਵਿੱਚ ਜਗਦੇਵ ਸਿੰਘ ਕੈਂਥ ਸਮੇਤ ਵੱਡੀ ਗਿਣਤੀ ਵਿੱਚ ਦੂਜੀ ਪਾਰਟੀਆਂ ਦੇ ਵਰਕਰ ਭਾਜਪਾ ਵਿੱਚ ਸ਼ਾਮਿਲ ਹੋਏ।
ਇਸ ਮੌਕੇ ‘ਤੇ ਜੈ ਇੰਦਰ ਕੌਰ ਨਾਲ ਵਿਸ਼ੇਸ ਤੌਰ ਤੇ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਕਰਨਵੀਰ ਸਿੰਘ ਟੌਹੜਾ, ਹਰਮੇਸ਼ ਗੋਇਲ, ਸੁਰਿੰਦਰ ਖੇੜਕੀ, ਵਿਨੋਦ ਸਿਨਗਲਾ ਸਮੇਤ ਹੋਰ ਭਾਜਪਾ ਨੇਤਾ ਸ਼ਾਮਿਲ ਰਹੇ।
ਜਗਦੇਵ ਸਿੰਘ ਕੈਂਥ ਅਤੇ ਉਨ੍ਹਾਂ ਦੇ ਸਾਥੀਆਂ ਦਾ ਰਸਮੀ ਤੌਰ ਤੇ ਪਾਰਟੀ ਵਿੱਚ ਸੁਆਗਤ ਕਰਨ ਤੋਂ ਬਾਅਦ, ਇੱਕਠ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ, “ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਤੁਸੀਂ ਸਾਰੇ ਭਾਜਪਾ ਦੀ ਵਿਕਾਸ ਪੱਖੀ ਨੀਤੀਆਂ ਅਤੇ ਲੋਕ ਪੱਖੀ ਰਵਈਏ ਨੂੰ ਦੇਖਕੇ ਭਾਜਪਾ ਦਾ ਪੱਲਾ ਫੜਿਆ ਹੈ ਅਤੇ ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਸਾਰੇ ਪਾਰਟੀ ਅਤੇ ਸਮਾਜ ਦੀ ਬਿਹਤਰੀ ਲਈ ਸਾਡੇ ਨਾਲ ਮਿਲਕੇ ਸਖ਼ਤ ਮਿਹਨਤ ਕਰੋਗੇ ਤਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਵਿਕਾਸ ਨੀਤੀਆਂ ਨੂੰ ਅਸੀਂ ਘਰ ਘਰ ਤੱਕ ਪਹੁੰਚਾ ਸਕੀਏ।”
ਜੈ ਇੰਦਰ ਕੌਰ ਨੇ ਅੱਗੇ ਕਿਹਾ ਕਿ, “ਪ੍ਰਧਾਨਮੰਤਰੀ ਮੋਦੀ ਜੀ ਦੇ 9 ਸਾਲਾਂ ਦੇ ਨੇਤਰਤੱਵ ਵਿੱਚ ਦੇਸ਼ ਨੇ ਨਵੀਆਂ ਬੁਲੰਦੀਆਂ ਹਾਸਿਲ ਕੀਤੀਆਂ ਹਨ ਅਤੇ ਦੇਸ਼ ਭਰ ਵਿੱਚ ਬਹੁਤ ਵਿਕਾਸ ਹੋਇਆ ਹੈ। ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਪੰਜਾਬ ਤੋਂ ਜਿਤਾਕੇ ਭੇਜੀਏ, ਤਾਂਜੋ ਅਸੀਂ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਦੇ ਨਾਲ ਨਾਲ ਪੰਜਾਬ ਦੇ ਵਿਕਾਸ ਦੀ ਗਤੀ ਨੂੰ ਵੀ ਕਈ ਗੁਣਾ ਵਧਾ ਸਕੀਏ।”
ਏਥੇ ਪਾਰਟੀ ਦਾ ਪੱਲਾ ਫੜਨ ਵਾਲੀਆਂ ਚੋਂ ਸਨ, ਜਗਦੇਵ ਸਿੰਘ ਕੈਂਥ, ਲਾਭ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਬਾਬੂ ਸ਼ਾਮ ਲਾਲ, ਗੁਰਜੰਟ ਸਿੰਘ ਖੇੜੀ, ਡ. ਮੋਹਿਤ ਬਤਰਾ, ਜਗਦੇਵ ਸਿੰਘ ਜੋਸਲ, ਗੁਰਪ੍ਰੀਤ ਸਿੰਘ, ਲਵਜੀਤ ਧੀਮਾਨ, ਨਵਰਾਜ ਸਿੰਘ, ਹਰਜਿੰਦਰ ਸਿੰਘ, ਪ੍ਰਤਾਪ ਸਿੰਘ, ਗੁਰਕੀਰਤ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿੰਘ, ਰਣਧੀਰ ਸਿੰਘ, ਅਰਸ਼ਦੀਪ ਸਿੰਘ, ਸੁਰਿੰਦਰ ਸਿੰਘ, ਰਮਨਦੀਪ, ਚਰਨਦੀਪ ਕੌਰ, ਪਰਮਜੀਤ ਕੌਰ ਆਦਿ।