ਭਾਜਪਾ ਆਗੂ ਦਾ ਸਵਾਗਤ ਕਰਨ ’ਤੇ ਦੋ ਕਾਂਗਰਸੀ ਆਗੂ ਮੁਅੱਤਲ

ਭਾਜਪਾ ਆਗੂ ਦਾ ਸਵਾਗਤ ਕਰਨ ’ਤੇ ਦੋ ਕਾਂਗਰਸੀ ਆਗੂ ਮੁਅੱਤਲ
ਭੋਪਾਲ, 30 ਜੁਲਾਈ : ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪਾਰਟੀ ਦੇ ਦੋ ਆਗੂਆਂ ਨੂੰ ਭਾਜਪਾ ਆਗੂ ਅਤੇ ਸੂਬਾ ਮੰਤਰੀ ਕੈਲਾਸ਼ ਵਿਜੇਵਰਗੀਆ ਦਾ ਪਾਰਟੀ ਦੇ ਦਫ਼ਤਰ ਵਿਚ ਸਵਾਗਤ ਕਰਨ ਲਈ ਮੁਅੱਤਲ ਕਰ ਦਿੱਤਾ ਹੈ। ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਸਦਾਸ਼ਿਵ ਯਾਦਵ, ਸਿਟੀ ਪ੍ਰਧਾਨ ਸੁਰਜੀਤ ਸਿੰਘ ਚੱਢਾ ਮੁਅੱਤਲ ਕਰਦਿਆਂ ਪਾਰਟੀ ਨੇ ਉਨ੍ਹਾਂ ਨੂੰ 20 ਜੁਲਾਈ ਨੂੰ ਨੋਟਿਸ ਜਾਰੀ ਕਰਕੇ ਸੱਤ ਦਿਨਾਂ ਵਿੱਚ ਜਵਾਬ ਮੰਗਿਆ ਗਿਆ ਸੀ। ਦੂਜੇ ਪਾਸੇ ਮੱਧ ਪ੍ਰਦੇਸ਼ ਕਾਂਗਰਸੀ ਆਗੂ ਮੁਕੇਸ਼ ਨਾਇਕ ਨੇ ਕਿਹਾ ਕਿ ਲੋਕਤੰਤਰ ਦਾ ਕਤਲ ਕਰਨ ਵਾਲਿਆਂ ਦਾ ਕਾਂਗਰਸ ਦੇ ਦਫ਼ਤਰ ਵਿਚ ਸਵਾਗਤ ਨਹੀਂ ਕਰਨਾ ਚਾਹੀਦਾ, ਅਸੀਂ ਸ਼ਿਸ਼ਟਾਚਾਰ ਵਧਾਉਣ ਦੇ ਵਿਰੁੱਧ ਨਹੀਂ ਹਾਂ ਪਰ ਜੇਕਰ ਉਹ ਅਜਿਹਾ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਘਰ ਬੁਲਾਓ ਪਰ ਅਜਿਹਾ ਕਰਨ ਲਈ ਕਾਂਗਰਸ ਦਾ ਦਫ਼ਤਰ ਢੁਕਵੀਂ ਜਗ੍ਹਾ ਨਹੀਂ ਹੈ।ਸਦਾਸਿਵ ਯਾਦਵ ਨੇ ਕਿਹਾ ਕਿ ਮੈਂ ਨੋਟਿਸ ਦੇ ਮੱਦੇਨਜ਼ਰ ਪਾਰਟੀ ਨੂੰ ਆਪਣਾ ਜਵਾਬ ਸੌਂਪ ਦਿੱਤਾ ਹੈ ਪਰ ਮੈਨੂੰ ਅਜੇ ਤੱਕ ਇਸ ਸਬੰਧ ਵਿੱਚ ਪਾਰਟੀ ਤੋਂ ਕੋਈ ਹੋਰ ਜਵਾਬ ਨਹੀਂ ਮਿਲਿਆ ਹੈ ।

Leave a Comment

Your email address will not be published. Required fields are marked *

Scroll to Top