ਦਿਲੀ, 12 ਦਸੰਬਰ : ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਵਿਚ ਹੋਏ ਇਕ ਭਿਆਨਕ ਹਾਦਸੇ ਵਿਚ ਚਿੱਤੂਰ ਤੋਂ ਤਿਲੰਗਾਨਾ ਜਾ ਰਹੀ ਬੱਸ ਸੜਕ ਕੰਢੇ ਪਲਟ ਗਈ। ਹਾਦਸੇ ਵਿਚ 8 ਦੇ ਕਰੀਬ ਯਾਤਰੀਆਂ ਦੀ ਮੌਤ ਹੋ ਗਈ, ਜਦੋਂਕਿ ਕਈ ਹੋਰ ਸਵਾਰੀਆਂ ਜ਼ਖਮੀ ਹੋ ਗਈਆਂ।
ਜਾਣਕਾਰੀ ਅਨੁਸਾਰ ਮੁਸਾਫ਼ਰ ਚਿੱਤੂਰ ਤੋਂ ਤਿਲੰਗਾਨਾ ਦੇ ਭੱਦਰਾਚਾਲਮ ਸਥਿਤ ਸ੍ਰੀ ਰਾਮ ਮੰਦਰ ਦਰਸ਼ਨ ਲਈ ਜਾ ਰਹੇ ਸਨ।
ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਘਟਨਾ ਸਵੇਰੇ ਲਗਭਗ ਸਾਢੇ ਚਾਰ ਵਜੇ ਚਿੰਤੂਰ–ਮਾਰੇਡੁਮਿਲੀ ਘਾਟ ਰੋਡ ’ਤੇ ਦੁਰਗਾ ਮੰਦਰ ਦੇ ਨੇੜੇ ਵਾਪਰੀ। ਬੱਸ ਵਿੱਚ ਕੁੱਲ 36 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚ ਡਰਾਈਵਰ ਅਤੇ ਕਲੀਨਰ ਵੀ ਸ਼ਾਮਲ ਸਨ। ਛੇ ਯਾਤਰੀ ਬਿਨਾਂ ਕਿਸੇ ਚੋਟ ਦੇ ਸੁਰੱਖਿਅਤ ਬਚ ਗਏ।