ਬੰਦੂਕ ਦੀ ਨੋਕ ਤੇ ਦਲਿਤ ਵਿਅਕਤੀ ਕੋਲੋਂ ਆਪਣੇ ਗੁਪਤ ਅੰਗਾਂ ਦੀ ਮਾਲਿਸ਼ ਕਰਾਉਣ ਵਾਲੇ ਨੂੰ ਕੁਲਭੂਸ਼ਣ ਬਾਂਸਲ ਨੂੰ ਹਰਿਆਣਾ ਪੁਲਸ ਨੇ ਗ੍ਰਿਫਤਾਰ

ਬੰਦੂਕ ਦੀ ਨੋਕ ਤੇ ਦਲਿਤ ਵਿਅਕਤੀ ਕੋਲੋਂ ਆਪਣੇ ਗੁਪਤ ਅੰਗਾਂ ਦੀ ਮਾਲਿਸ਼ ਕਰਾਉਣ ਵਾਲੇ ਨੂੰ ਕੁਲਭੂਸ਼ਣ ਬਾਂਸਲ ਨੂੰ ਹਰਿਆਣਾ ਪੁਲਸ ਨੇ ਗ੍ਰਿਫਤਾਰ
ਚੰਡੀਗੜ੍ਹ : ਹਰਿਆਣਾ ਦੇ ਐਚ. ਸੀ. ਐਸ. ਅਧਿਕਾਰੀ ਕੁਲਭੂਸ਼ਣ ਬਾਂਸਲ ਨੂੰ ਹਰਿਆਣਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਕੁਲਭੂਸ਼ਣ ਬਾਂਸਲ `ਤੇ ਦਲਿਤ ਵਿਅਕਤੀ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਵਿਅਕਤੀ ਨੇ ਦੋਸ਼ ਲਾਇਆ ਕਿ ਅਧਿਕਾਰੀ ਨੇ ਬੰਦੂਕ ਦੀ ਨੋਕ `ਤੇ ਉਸ ਦੇ ਗੁਪਤ ਅੰਗਾਂ ਦੀ ਮਾਲਿਸ਼ ਕਰਵਾਈ । ਪੀੜਤ ਨੇ ਐਸ. ਸੀ. ਕਮਿਸ਼ਨ, ਸੀ. ਐਮ ਵਿੰਡੋ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਨੂੰ ਲਿਖਤੀ ਸਿ਼ਕਾਇਤ ਭੇਜ ਕੇ ਮੁਲਜ਼ਮ ਖਿ਼ਲਾਫ਼ ਕਾਰਵਾਈ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਹਾਂਸੀ ਵਿੱਚ ਐਸ. ਡੀ. ਐਮ. ਵਜੋਂ ਤਾਇਨਾਤ ਕੁਲਭੂਸ਼ਣ ਬਾਂਸਲ ਨੂੰ 7 ਨਵੰਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ । ਇਸ ਦੇ ਨਾਲ ਹੀ ਉਸ ਦੇ ਖਿਲਾਫ਼ ਹਿਸਾਰ ਦੀ ਸਿਵਲ ਲਾਈਨ `ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਪੁਲਿਸ ਨੇ ਪੀੜਤ ਦੇ ਬਿਆਨ ਦਰਜ ਕੀਤੇ ਸਨ । ਹਾਂਸੀ ਵਿੱਚ ਐਸ. ਡੀ. ਐਮ. ਵਜੋਂ ਤਾਇਨਾਤ ਐਚ. ਸੀ. ਐਸ. ਅਧਿਕਾਰੀ ਕੁਲਭੂਸ਼ਣ ਬਾਂਸਲ ਉੱਤੇ ਦਲਿਤ ਭਾਈਚਾਰੇ ਦੇ ਇੱਕ ਵਿਅਕਤੀ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ । ਪੀੜਤ ਨੇ ਦੱਸਿਆ ਕਿ ਉਹ ਮਸਾਜ ਥੈਰੇਪਿਸਟ ਦਾ ਕੰਮ ਕਰਦਾ ਹੈ । ਮਸਾਜ ਕਰਵਾਉਣ ਦੇ ਬਹਾਨੇ ਦੋਸ਼ੀ ਅਧਿਕਾਰੀ ਨੇ ਪ੍ਰਾਈਵੇਟ ਪਾਰਟ ਦੀ ਮਸਾਜ ਕਰਵਾਈ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਪਿਸਤੌਲ ਤਾਣ ਕੇ ਧਮਕੀ ਦਿੱਤੀ । ਪੀੜਤਾ ਨੇ ਉੱਚ ਅਧਿਕਾਰੀਆਂ ਨੂੰ ਇੱਕ ਵੀਡੀਓ ਵੀ ਭੇਜੀ ਹੈ, ਜਿਸ ਵਿੱਚ ਅਧਿਕਾਰੀ ਉਸ ਨਾਲ ਦੁਰਵਿਵਹਾਰ ਕਰਦਾ ਨਜ਼ਰ ਆ ਰਿਹਾ ਹੈ।ਪੀੜਤ ਨੇ ਸਿ਼ਕਾਇਤ ਵਿੱਚ ਕਿਹਾ ਕਿ ਜੇਕਰ ਉਸ ਨੇ ਵਿਰੋਧ ਕੀਤਾ ਤਾਂ ਅਧਿਕਾਰੀ ਨੇ ਉਸ ਨੂੰ ਨੌਕਰੀ ਤੋਂ ਕੱਢ ਦੇਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਕਾਰਨ ਉਹ ਕਾਫੀ ਪਰੇਸ਼ਾਨ ਹੈ। ਹਰਿਆਣਾ ਸਰਕਾਰ ਇਸ ਮਾਮਲੇ ਨੂੰ ਲੈ ਕੇ ਸਰਗਰਮ ਹੋ ਗਈ ਹੈ ਅਤੇ ਖੁਫੀਆ ਵਿਭਾਗ ਤੋਂ ਇਸ ਪੂਰੇ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ। ਇਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।

Leave a Comment

Your email address will not be published. Required fields are marked *

Scroll to Top