ਬੰਗਾਲਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦਾ ਹੋਇਆ ਦੇਹਾਂਤ

ਦਿੱਲੀ, 31 ਦਸੰਬਰ : ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਮੁੱਖ ਆਗੂ ਖਾਲਿਦਾ ਜ਼ਿਆ ਦਾ ਅੱਜ 80 ਸਾਲ ਦੀ ਉਮਰ ਇਕ ਲੰਬੀ ਬਿਮਾਰੀ ਤੋ ਬਾਅਦ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਹੈ, ਜਿਸ ਕਾਰਨ ਪੂਰੇ ਦੇਸ਼ ਅੰਦਰ ਸ਼ੋਕ ਦੀ ਲਹਿਰ ਦੌੜ ਪਈ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਵੱਡੇ ਪੁੱਤਰ ਅਤੇ ਬੀਐਨਪੀ ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਿਮਾਨ ਨੇ ਮਾਂ ਦੇ ਦਿਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ, “ਮੇਰੀ ਮਾਂ ਹੁਣ ਸਾਡੇ ਵਿਚਕਾਰ ਨਹੀਂ ਰਹੀ।” ਖਾਲਿਦਾ ਜ਼ਿਆ ਦੇ ਦਿਹਾਂਤ ਦੀ ਖ਼ਬਰ ਨਾਲ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਦਸ ਦਈਏ ਕਿ ਖਾਲਿਦਾ ਜਿ਼ਆ ਦੇ ਦਿਹਾਂਤ ਨਾਲ ਬੰਗਲਾਦੇਸ਼ ਦੀ ਰਾਜਨੀਤੀ ਦੇ ਇੱਕ ਮਹੱਤਵਪੂਰਨ ਅਧਿਆਏ ਦਾ ਅੰਤ ਹੋ ਗਿਆ ਹੈ। ਖਾਲਿਦਾ ਜ਼ਿਆ ਨੇ ਫੌਜੀ ਹਕੂਮਤ ਤੋਂ ਬਾਅਦ ਦੇਸ਼ ਵਿੱਚ ਲੋਕਤੰਤਰ ਦੀ ਦੁਬਾਰਾ ਸਥਾਪਨਾ ਲਈ ਅਹਿਮ ਭੂਮਿਕਾ ਨਿਭਾਈ ਸੀ।

ਉਹ ਕਈ ਦਹਾਕਿਆਂ ਤੱਕ ਦੇਸ਼ ਦੀ ਸਿਆਸਤ ਵਿੱਚ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਚਿਹਰਾ ਬਣੀ ਰਹੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਬੰਗਲਾਦੇਸ਼ ਦੀ ਰਾਜਨੀਤੀ ਨੇ ਕਈ ਉਤਾਰ-ਚੜ੍ਹਾਅ ਵੇਖੇ। ਪਰਿਵਾਰਕ ਸਰੋਤਾਂ ਮੁਤਾਬਕ, ਖਾਲਿਦਾ ਜ਼ਿਆ ਦੀਆਂ ਅੰਤਿਮ ਰਸਮਾਂ ਭਲਕੇ ਸੰਸਦ ਭਵਨ ਦੇ ਸਾਊਥ ਬਲਾਕ ਅਤੇ ਨੇੜਲੇ ਮਾਨਿਕ ਮਿਆਂ ਐਵੇਨਿਊ ਵਿੱਚ ਸਰਕਾਰੀ ਮਰਿਆਦਾਂ ਨਾਲ ਅਦਾ ਕੀਤੀਆਂ ਜਾਣਗੀਆਂ, ਜਿਸ ਵਿਚ ਭਾਰਤ ਵਲੋ ਵੀ ਦੁਖ ਦਾਪ੍ਰਗਟਾਵਾ ਕੀਤਾ ਗਿਆ ਹੈ।

Scroll to Top