ਦਿੱਲੀ, 13 ਫਰਵਰੀ : ਬੰਗਲਾਦੇਸ਼ ਅੰਦਰ ਇਸ ਸਮੇ ਚੁਣਾਵੀ ਮੈਦਾਨ ਪੂਰੀ ਤਰ੍ਹਾਂ ਭਖਿਆ ਨਜਰ ਆ ਰਿਹਾ ਹੈ, ਜਿਸ ਤਹਿਤ ਬੀਐਨਪੀ ਪਾਰਟੀ ਤੇ ਹੋਰ ਦੂਸਰੀ ਪਾਰਟੀਆਂ ਪੂਰੀ ਤਰ੍ਹਾਂ ਆਪਸ ਵਿਚ ਭਿੜੀਆਂ ਨਜਰ ਆ ਰਹੀਆਂ ਹਨ। ਹੁਣ ਤਾਜਾ ਅਪਡੇਟ ਵਿਚ ਬੀਐਨਪੀ ਪਾਰਟੀ ਵਲੋ ਭਾਰੀ ਜਿੱਤ ਦਰਜ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਜਾਣਕਾਰੀ ਦੇ ਅਨੁਸਾਰ ਆਮ ਚੋਣਾਂ ਵਿੱਚ Bangladesh Nationalist Party (ਬੀਐਨਪੀ) ਨੇ ਦੋ-ਤਿਹਾਈ ਬਹੁਮਤ ਹਾਸਲ ਕਰਕੇ ਸ਼ਾਨਦਾਰ ਵਾਪਸੀ ਕੀਤੀ ਹੈ। ਇਸ ਨਤੀਜੇ ਨੂੰ ਸਾਬਕਾ ਪ੍ਰਧਾਨ ਮੰਤਰੀ ਸੇਖ ਹਸੀਨਾ ਦੀ ਸੱਤਾ ਤੋਂ ਬੇਦਖ਼ਲੀ ਮਗਰੋਂ ਬਣੇ ਰਾਜਨੀਤਿਕ ਤਣਾਅ ਦੇ ਖ਼ਤਮ ਹੋਣ ਅਤੇ ਦੇਸ਼ ਵਿੱਚ ਨਵੀਂ ਸਥਿਰਤਾ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਲਗਭਗ ਦੋ ਦਹਾਕਿਆਂ ਬਾਅਦ ਸੱਤਾ ਵਿੱਚ ਵਾਪਸੀ ਕਰਨ ਵਾਲੀ ਬੀਐਨਪੀ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਦੇਸ਼ ਦੀ ਤਰੱਕੀ ਅਤੇ ਅਮਨ ਲਈ ਖ਼ਾਸ ਦੁਆਵਾਂ ਦੀ ਅਪੀਲ ਕੀਤੀ ਹੈ।
ਹਾਲਾਂਕਿ ਵੱਡੀ ਜਿੱਤ ਦੇ ਬਾਵਜੂਦ ਪਾਰਟੀ ਨੇ ਆਪਣੇ ਕਾਰਕੁਨਾਂ ਨੂੰ ਕਿਸੇ ਵੀ ਕਿਸਮ ਦੇ ਜਸ਼ਨ ਜਾਂ ਰੈਲੀ ਕਰਨ ਤੋਂ ਰੋਕ ਦਿੱਤਾ ਹੈ, ਤਾਂ ਜੋ ਕਾਨੂੰਨ-ਵਿਵਸਥਾ ਬਣੀ ਰਹੇ ਅਤੇ ਸਥਿਤੀ ਪੂਰੀ ਤਰ੍ਹਾਂ ਸ਼ਾਂਤ ਰਹੇ।
ਉਧਰ ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬੀਐਨਪੀ ਨੂੰ ਭਾਰੀ ਜਿੱਤ ਲਈ ਵਧਾਈ ਦਿਤੀ ਹੈ।